ਆਧੁਨਿਕ ਸਮੇਂ 'ਚ ਸਿਹਤਮੰਦ ਰਹਿਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਡਾਕਟਰ ਹਮੇਸ਼ਾ ਰੋਜ਼ਾਨਾ ਕਸਰਤ ਕਰਨ ਤੇ ਸੰਤੁਲਿਤ ਖੁਰਾਕ ਲੈਣ ਦੀ ਸਲਾਹ ਦਿੰਦੇ ਹਨ।
ਪੌੜੀਆਂ ਚੜ੍ਹਨ ਤੇ ਉਤਰਨ ਨਾਲ ਲੱਤਾਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਰੋਜ਼ ਸਵੇਰੇ-ਸ਼ਾਮ ਪੌੜੀਆਂ ਚੜ੍ਹਨ ਤੇ ਉਤਰਨ ਦੀ ਕਸਰਤ ਕਰੋ।
ਤੇਜ਼ ਸੈਰ ਕਰਨਾ ਵੀ ਸਿਹਤ ਲਈ ਫਾਇਦੇਮੰਦ ਸਾਬਿਤ ਹੁੰਦਾ ਹੈ। ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਡਾਕਟਰ ਵੀ ਤੇਜ਼ ਸੈਰ ਕਰਨ ਦੀ ਸਲਾਹ ਦਿੰਦੇ ਹਨ।
ਸਕਿਪਿੰਗ ਨਾਲ ਪੂਰੇ ਸਰੀਰ 'ਚ ਖ਼ੂਨ ਦਾ ਸੰਚਾਰ ਹੁੰਦਾ ਹੈ। ਇਸ ਨਾਲ ਕੈਲੋਰੀ ਬਰਨ ਹੁੰਦੀ ਹੈ। ਦਿਲ ਠੀਕ ਤਰ੍ਹਾਂ ਕੰਮ ਕਰਦਾ ਹੈ। ਇਸ ਤੋਂ ਇਲਾਵਾ ਹੱਥਾਂ-ਪੈਰਾਂ 'ਚ ਤਾਕਤ ਆਉਂਦੀ ਹੈ।
ਤਣਾਅ ਭਰੀ ਜ਼ਿੰਦਗੀ ਦਾ ਲੋਕਾਂ ਦੀ ਮਾਨਸਿਕ ਤੇ ਸਰੀਰਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਟਰੈਕਿੰਗ ਕਰੋ। ਕੁਝ ਲੋਕ ਸ਼ੌਕ ਵਜੋਂ ਐਡਵੈਂਚਰ ਟ੍ਰਿਪ ਟ੍ਰੈਕਿੰਗ ਲਈ ਵੀ ਜਾਂਦੇ ਹਨ।
ਜ਼ੁੰਬਾ ਡਾਂਸ ਕਰਨ ਨਾਲ ਡਿਪ੍ਰੈਸ਼ਨ 'ਚ ਫਾਇਦਾ ਹੁੰਦਾ ਹੈ। ਪੂਰੇ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ। ਕੈਲੋਰੀ ਬਰਨ ਕਰਨ ਲਈ ਸਭ ਤੋਂ ਆਸਾਨ ਡਾਂਸ ਹੈ। ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
ਇਹ ਟਿਪਸ ਤੁਹਾਡੀ ਜਾਣਕਾਰੀ ਲਈ ਹਨ। ਜੇਕਰ ਤੁਹਾਡੀ ਕੋਈ ਗੰਭੀਰ ਸਮੱਸਿਆ ਹੈ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।