ਪੀਰੀਅਡਜ਼ ਆਉਣ 'ਤੇ ਇਸ ਤਰ੍ਹਾਂ ਰੱਖੋ ਕਰਵਾ ਚੌਥ


By Ramandeep Kaur06, Oct 2022 09:02 AMpunjabijagran.com

ਮਾਹਵਾਰੀ 'ਚ ਵੀ ਰੱਖ ਸਕਦੇ ਹੋ ਕਰਵਾ ਚੌਥ

ਮੰਨਿਆ ਜਾਂਦਾ ਹੈ ਕਿ ਪੀਰੀਅਡਜ਼ ਦੌਰਾਨ ਔਰਤਾਂ ਨੂੰ ਧਾਰਮਿਕ ਕੰਮ ਨਹੀਂ ਕਰਨੇ ਚਾਹੀਦੇ ਤੇ ਭਗਵਾਨ ਅਤੇ ਕਿਸੇ ਪੂਜਾ ਸਮੱਗਰੀ ਨੂੰ ਨਹੀਂ ਹੱਥ ਨਹੀਂ ਲਾਉਣਾ ਚਾਹੀਦਾ, ਪਰ ਸ਼ਾਸਤਰਾਂ ਮੁਤਾਬਕ ਕਰਵਾ ਚੌਥ ਦਾ ਵਰਤ ਰੱਖਣ ਦੀ ਮਨਾਹੀ ਨਹੀਂ ਹੈ।

ਮੰਦਰ ਜਾਣ ਤੋਂ ਕਰਨ ਗੁਰੇਜ਼

ਇਸ ਦੌਰਾਨ ਔਰਤਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਮੰਦਰ ਨਾ ਜਾਣ ਤੇ । ਅਜਿਹਾ ਕਰਨ ਨਾਲ ਉਨ੍ਹਾਂ ਦਾ ਵਰਤ ਵੀ ਸਫ਼ਲ ਹੋਵੇਗਾ।

ਧਾਰਮਿਕ ਗ੍ਰੰਥ ਨੂੰ ਨਾ ਲਗਾਉਣ ਹੱਥ

ਔਰਤਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਹੱਥ ਨਾ ਲਗਾਉਣ ਤੇ ਉਹ ਕਰਵਾ ਚੌਥ ਦੀ ਕਥਾ ਘਰ ਦੇ ਕਿਸੇ ਹੋਰ ਵਿਅਕਤੀ ਤੋਂ ਸੁਣ ਸਕਦੀਆਂ ਹਨ।

ਸਿਹਤ ਪ੍ਰਤੀ ਰਹੋ ਵਧੇਰੇ ਸੁਚੇਤ

ਇਸ ਹਾਲਤ 'ਚ ਕਮਜ਼ੋਰੀ, ਸਿਰ ਦਰਦ ਤੇ ਚਿੜਚਿੜਾਪਨ ਵਰਗੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ, ਜੋ ਨਾ ਚਾਹੁੰਦੇ ਹੋਏ ਵੀ ਤੁਹਾਡਾ ਮੂਡ ਵਿਗਾੜ ਸਕਦੀਆਂ ਹਨ। ਇਸ ਲਈ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਆਦਾ ਪਾਣੀ ਪਿਓ।

ਪੌਸ਼ਟਿਕ ਭੋਜਨ

ਮਾਹਵਾਰੀ ਦੌਰਾਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਆਦਾ ਪਾਣੀ ਪੀਣ ਦੇ ਨਾਲ-ਨਾਲ ਫਲ਼, ਸੁੱਕੇ ਮੇਵੇ ਆਦਿ ਪੌਸ਼ਟਿਕ ਭੋਜਨ ਖਾਓ।

ਵਰਤ ਪੂਰਾ ਹੋਣ ਤੋਂ ਬਾਅਦ ਖਾਓ ਆਮ ਭੋਜਨ

ਵਰਤ ਪੂਰਾ ਹੋਣ ਤੋਂ ਬਾਅਦ ਤੁਸੀਂ ਰੋਜ਼ਾਨਾ ਜੋ ਭੋਜਨ ਖਾਂਦੇ ਹੋ ਜਾਂ ਫਿਰ ਜੋ ਖਾਣਾ ਚਾਹੁੰਦੇ ਹੋ ਉਹ ਖਾ ਸਕਦੇ ਹੋ।

ਨੀਂਦ ਲਓ

ਜੇਕਰ ਤੁਸੀਂ ਇਸ ਦੌਰਾਨ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ, ਆਪਣੀ ਨੀਂਦ ਪੂਰੀ ਕਰੋ ਜਾਂ ਅਰਾਮ ਕਰੋ।

70 ਹਜ਼ਾਰ ਵਰਗ ਫੁੱਟ ’ਚ ਵਸਿਆ ਦੁਬਈ ਦਾ ਹਿੰਦੂ ਮੰਦਰ, ਦੇਖੋ ਤਸਵੀਰਾਂ