ਇਹ ਹਿੰਦੂ ਮੰਦਰ ਜੇਬੇਲ ਅਲੀ ਵਿਚ ਅਮੀਰਾਤ ਦੇ ਕੋਰੀਡੋਰ ਆਫ ਟਾਲਰੈਂਸ ’ਚ ਸਥਿਤ ਹੈ, ਜੋ ਕਿ 70ਹਜ਼ਾਰ ਵਰਗ ਫੁੱਟ ’ਚ ਵਸਿਆ ਹੈ।
ਦੁਬਈ ਦੇ ਇਸ ਹਿੰਦੂ ਮੰਦਰ ’ਚ ਰਾਮ ਦਰਬਾਰ, ਭਗਵਾਨ ਵਿਸ਼ਣੂ, ਹਨੂਮਾਨ ਸਣੇ 16 ਦੇਵੀ ਦੇਵਤਿਆਂ ਦੀਆਂ ਮੂਰਤੀਆਂ ਮੌਜੂਦ ਹਨ।
2019 ’ਚ ਇਸ ਦੇ ਡਿਜ਼ਾਈਨ ਨੂੰ ਤਿਆਰ ਕੀਤਾ ਗਿਆ ਸੀ। ਕੋਰੋਨਾ ਕਾਲ ਦੇ ਬਾਵਜੂਦ 2 ਸਾਲ ’ਚ ਇਹ ਮੰਦਰ ਬਣ ਕੇ ਤਿਆਰ ਹੋ ਗਿਆ।
ਇਸ ਮੰਦਰ ’ਚ ਭਾਰਤੀ ਵਾਸਤੂ ਸਾਸ਼ਤਰ ਅਤੇ ਅਰਬ ਦੀ ਸੰਸਕ੍ਰਿਤੀ ਦਾ ਅਦਭੁੱਤ ਮੇਲ ਦੇਖਣ ਨੂੰ ਮਿਲਦਾ ਹੈ।
ਮੰਦਰ ਦੀ ਪਹਿਲੀ ਮੰਜ਼ਲ ’ਤੇ ਪ੍ਰਾਰਥਨਾ ਸਭਾ ਘਰ ਹੋਵੇਗਾ। ਇਸ ਦੇ ਨਾਲ ਹੀ ਸਿੱਖਾਂ ਦੀ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਣ ਲਈ ਇਕ ਵੱਖਰਾ ਕਮਰਾ ਵੀ ਹੋਵੇਗਾ।
ਹਿੰਦੂ ਮੰਦਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਦੁਬਈ ਦਾ ਨਵਾਂ ਹਿੰਦੂ ਮੰਦਰ ਸਵੇਰੇ 6:30 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹੇਗਾ।
ਹਿੰਦੂ ਮੰਦਰ ਪ੍ਰਬੰਧਕਾਂ ਨੇ ਸ਼ਰਧਾਲੂਆਂ ਦੇ ਦਾਖਲੇ ਲਈ ਆਪਣੀ ਵੈੱਬਸਾਈਟ ਰਾਹੀਂ QR ਕੋਡ ਅਪਾਇੰਟਮੈਂਟ ਬੁਕਿੰਗ ਸਿਸਟਮ ਨੂੰ ਵੀ ਸਰਗਰਮ ਕਰ ਦਿੱਤਾ ਹੈ। ਪਹਿਲੇ ਦਿਨ ਬਹੁਤ ਸਾਰੇ ਸ਼ਰਧਾਲੂ QR ਕੋਡ ਰਾਹੀਂ ਹੀ ਮੰਦਰ ਪਹੁੰਚੇ।
ਇਹ ਮੰਦਰ ਦੁਬਈ ਦਾ ਦੂਜਾ ਹਿੰਦੂ ਮੰਦਰ ਹੈ। ਇਥੇ ਪਹਿਲਾ ਹਿੰਦੂ ਮੰਦਰ 1958 ’ਚ ਤਿਆਰ ਹੋਇਆ ਸੀ।