ਹੁਣ ਨਹੀਂ ਨਜ਼ਰ ਆਉਣਗੇ ਅਮਿਤਾਭ ਬੱਚਨ, ਖਤਮ ਹੋਇਆ KBC ਦਾ ਸਫਰ


By Neha Diwan13, Dec 2022 12:38 PMpunjabijagran.com

ਅਮਿਤਾਭ ਬੱਚਨ

ਅਮਿਤਾਭ ਬੱਚਨ ਟੀਵੀ ਦੇ ਮਸ਼ਹੂਰ ਕਵਿਜ਼ ਸ਼ੋਅ 'ਕੌਨ ਬਣੇਗਾ ਕਰੋੜਪਤੀ' ਦੀ ਮੇਜ਼ਬਾਨੀ ਲੰਬੇ ਸਮੇਂ ਤੋਂ ਦਰਸ਼ਕਾਂ ਦਾ ਪਸੰਦੀਦਾ ਰਿਹਾ ਹੈ।

ਮਨੋਰੰਜਨ ਅਤੇ ਗਿਆਨ

ਇਹ ਸ਼ੋਅ ਲੋਕਾਂ ਦੇ ਮਨੋਰੰਜਨ ਅਤੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾ ਚੁੱਕਾ ਹੈ।

KBC 14

KBC ਦਾ ਸੀਜ਼ਨ 14 ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ।

ਅਮਿਤਾਭ ਦੀ ਕੇਬੀਸੀ ਨਾਲ ਖਾਸ ਹੈ ਸਾਂਝ

ਕੌਣ ਬਣੇਗਾ ਕਰੋੜਪਤੀ' ਨਾਲ ਅਮਿਤਾਭ ਬੱਚਨ ਦਾ ਖਾਸ ਸਬੰਧ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਇਸ ਦੇ ਸ਼ੁਰੂ ਤੋਂ ਯਾਨੀ ਸਾਲ 2000 ਤੋਂ ਹੀ ਇਸ ਸ਼ੋਅ ਨਾਲ ਜੁੜੇ ਹੋਏ ਹਨ।

ਪੋਸਟ

ਇਸ ਬਾਰੇ ਗੱਲ ਕਰਦੇ ਹੋਏ ਬਿੱਗ ਬੀ ਨੇ ਆਪਣੇ ਪੋਸਟ 'ਚ ਲਿਖਿਆ ਕਿ ਕੇਬੀਸੀ ਦੇ ਦਿਨ ਖਤਮ ਹੋਣ ਵਾਲੇ ਹਨ, ਪਰ ਉਮੀਦ ਹੈ ਕਿ ਅਸੀਂ ਸਾਰੇ ਜਲਦੀ ਹੀ ਦੁਬਾਰਾ ਇਕੱਠੇ ਹੋਵਾਂਗੇ।

ਅਗਲੇ ਸੀਜ਼ਨ ਬਾਰੇ ਗੱਲਾਂ ਸ਼ੁਰੂ

ਹਰ ਵਾਰ ਇਹ ਦੇਖਿਆ ਜਾਂਦਾ ਹੈ ਕਿ ਜਿਵੇਂ ਹੀ ਕੇਬੀਸੀ ਦਾ ਇੱਕ ਸੀਜ਼ਨ ਖਤਮ ਹੁੰਦਾ ਹੈ, ਉਸ ਦੇ ਅਗਲੇ ਸੀਜ਼ਨ ਨੂੰ ਲੈ ਕੇ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ। ਬਿੱਗ ਬੀ 80 ਸਾਲ ਦੇ ਹੋ ਗਏ ਹਨ।

ਬਿਪਾਸ਼ਾ ਬਸੂ ਨੇ ਮਨਾਇਆ ਧੀ ਦੇਵੀ ਦਾ one month birthday