ਪਿਛਲੇ ਮਹੀਨੇ ਬਿਪਾਸ਼ਾ ਬਸੂ ਤੇ ਕਰਨ ਸਿੰਘ ਗਰੋਵਰ ਦੇ ਘਰ ਧੀ ਦੇਵੀ ਦਾ ਜਨਮ ਹੋਇਆ ਸੀ। ਅਦਾਕਾਰਾ 12 ਨਵੰਬਰ ਨੂੰ ਮਾਂ ਬਣੀ ਸੀ।
ਇਸ ਜੋੜੇ ਦੀ ਬੇਟੀ ਇਕ ਮਹੀਨੇ ਦੀ ਹੋ ਗਈ ਹੈ। ਇਸ ਮੌਕੇ ਬਿਪਾਸ਼ਾ ਨੇ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਦੇਵੀ ਦਾ one month birthday ਮਨਾਇਆ।
ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਦੀ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ, ਪਰ ਅਜੇ ਤਕ ਦੁਨੀਆ ਨੂੰ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ।
ਇਸ ਦੌਰਾਨ ਬਿਪਾਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਸੈਲੀਬ੍ਰੇਸ਼ਨ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਇਕੱਠੇ ਕੇਕ ਕੱਟਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਕਰਨ ਬਲੈਕ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ, ਜਦਕਿ ਬਿਪਾਸ਼ਾ ਸਫੇਦ ਕੈਜ਼ੂਅਲ ਡਰੈੱਸ 'ਚ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਬਿਪਾਸ਼ਾ ਬਸੂ ਨੇ ਆਪਣੀ ਬੇਟੀ ਦੇਵੀ ਦੀ ਇਕ ਪਿਆਰੀ ਤਸਵੀਰ ਸ਼ੇਅਰ ਕੀਤੀ ਸੀ। ਇਸ ਫੋਟੋ 'ਚ ਬਿਪਾਸ਼ਾ ਦੀ ਪਿਆਰੀ ਬੇਟੀ ਪਾਪਾ ਕਰਨ ਸਿੰਘ ਗਰੋਵਰ ਨਾਲ ਸ਼ਾਂਤੀ ਨਾਲ ਸੌਂਦੀ ਨਜ਼ਰ ਆ ਰਹੀ ਹੈ।
ਬਿਪਾਸ਼ਾ ਬਸੂ ਨੇ ਅਗਸਤ 'ਚ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ ਸੀ। ਦੱਸ ਦੇਈਏ ਕਿ ਬਿਪਾਸ਼ਾ ਅਤੇ ਕਰਨ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਬਿਪਾਸ਼ਾ ਬਾਸੂ ਨੇ 43 ਸਾਲ ਦੀ ਉਮਰ 'ਚ ਬੇਟੀ ਨੂੰ ਜਨਮ ਦਿੱਤਾ ਹੈ
ਇਸ ਜੋੜੇ ਦੀ ਪ੍ਰੇਮ ਕਹਾਣੀ ਦੀ ਗੱਲ ਕਰੀਏ ਤਾਂ ਪਹਿਲੀ ਮੁਲਾਕਾਤ ਫਿਲਮ 'ਅਲੋਨ' ਦੇ ਸੈੱਟ 'ਤੇ ਹੋਈ ਸੀ। ਦੋਵਾਂ ਨੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 30 ਅਪ੍ਰੈਲ 2016 ਨੂੰ ਵਿਆਹ ਕਰਵਾ ਲਿਆ।