ਅਜਿਹਾ ਮੰਨਿਆ ਜਾਂਦਾ ਹੈ ਕਿ ਕਰਵਾ ਚੌਥ ਦਾ ਦਿਨ ਬਹੁਤ ਖਾਸ ਹੁੰਦੈ ਜੇ ਇਸ ਦਿਨ ਸਵੇਰੇ ਕੁਝ ਖਾਸ ਚੀਜ਼ਾਂ ਨਜ਼ਰ ਆਉਂਦੀਆਂ ਹਨ, ਤਾਂ ਸਮਝ ਲਓ ਕਿ ਖੁਸ਼ੀਆਂ ਤੁਹਾਡੇ ਵਿਆਹੁਤਾ ਜੀਵਨ 'ਚ ਆਉਣ ਵਾਲੀਆਂ ਹਨ।
ਹਿੰਦੂ ਧਰਮ 'ਚ ਗਾਂ ਨੂੰ ਮਾਂ ਦੇ ਬਰਾਬਰ ਮੰਨਿਆ ਜਾਂਦੈ, ਜੇ ਕਰਵਾ ਚੌਥ ਦੇ ਦਿਨ ਸਵੇਰ ਨੂੰ ਗਾਂ ਦਿਖਾਈ ਦਿੰਦੀ ਹੈ ਤਾਂ ਸਮਝੋ ਤੁਹਾਡੇ ਵਿਆਹੁਤਾ ਜੀਵਨ 'ਚ ਆਉਣ ਵਾਲੀਆਂ ਸਾਰੀਆਂ ਪਰੇਸ਼ਾਨੀਆਂ ਜਲਦੀ ਖਤਮ ਹੋ ਜਾਣਗੀਆਂ।
ਕਰਵਾ ਚੌਥ 'ਤੇ ਸਵੇਰੇ ਉੱਠਦੇ ਹੀ ਜੇ ਤੁਹਾਨੂੰ ਚਿੱਟੇ ਫੁੱਲ ਦਿਖਾਈ ਦਿੰਦੇ ਹਨ ਤਾਂ ਇਹ ਵੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਮਤਲਬ ਹੈ ਕਿ ਤੁਹਾਡਾ ਪਤੀ ਤੁਹਾਡਾ ਪੂਰਾ ਖਿਆਲ ਰੱਖੇਗਾ ਤੇ ਹਰ ਸੁੱਖ ਦਾ ਧਿਆਨ ਰੱਖੇਗਾ।
ਜੇ ਸਵੇਰੇ ਉੱਠਦੇ ਹੀ ਮੰਦਰ ਜਾਂ ਘਰ ਤੋਂ ਘੰਟੀ ਵੱਜਣ ਦੀ ਆਵਾਜ਼ ਆਵੇ ਤਾਂ ਇਹ ਵੀ ਚੰਗਾ ਮੰਨਿਆ ਜਾਂਦੈ। ਇਸ ਦੇ ਕਾਰਨ ਤੁਹਾਨੂੰ ਚੰਗੀ ਖਬਰ ਮਿਲਣ ਵਾਲੀ ਹੈ ਤੇ ਕੋਈ ਚੰਗਾ ਕੰਮ ਅੱਜ ਅਚਾਨਕ ਪੂਰਾ ਹੋ ਜਾਵੇਗਾ।
ਹਿੰਦੂ ਧਰਮ 'ਚ ਨਾਰੀਅਲ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਾ ਸਬੰਧ ਮਾਂ ਲਕਸ਼ਮੀ ਨਾਲ ਮੰਨਿਆ ਜਾਂਦਾ ਹੈ। ਜੇ ਇਹ ਦਿੱਖ ਜਾਵੇ ਤਾਂ ਸਮਝੋ ਮਾਂ ਲਕਸ਼ਮੀ ਦੀ ਕਿਰਪਾ ਤੁਹਾਡੇ 'ਤੇ ਹੈ।
ਜੇ ਕੋਈ ਔਰਤ ਕਰਵਾ ਚੌਥ ਦੀ ਸਵੇਰ ਨੂੰ ਸ਼ੰਖ, ਸੁਪਾਰੀ ਆਦਿ ਦੇਖਦੀ ਹੈ ਤਾਂ ਇਸ ਨੂੰ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਨ੍ਹਾਂ ਚੀਜ਼ਾਂ ਨੂੰ ਦੇਖਣ ਨਾਲ ਘਰ 'ਚ ਖੁਸ਼ੀਆਂ ਆਉਣਗੀਆਂ।