ਕਰੇਲਾ ਇੱਕ ਅਜਿਹੀ ਸਬਜ਼ੀ ਹੈ, ਜਿਸਦਾ ਨਾਮ ਸੁਣਦਿਆਂ ਹੀ ਲੋਕਾਂ ਦੇ ਮੂੰਹ ਬਣ ਜਾਂਦੇ ਹਨ। ਇਸ ਦਾ ਕਾਰਨ ਇਸ ਦਾ ਕੌੜਾ ਸਵਾਦ ਹੈ, ਜਿਸ ਨੂੰ ਬਹੁਤ ਘੱਟ ਲੋਕ ਬਰਦਾਸ਼ਤ ਕਰ ਸਕਦੇ ਹਨ।
ਕਰੇਲਾ ਕਈ ਤਰੀਕਿਆਂ ਨਾਲ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕੌੜੀ ਸਬਜ਼ੀ ਚਮੜੀ ਤੇ ਵਾਲਾਂ ਲਈ ਵੀ ਬਰਾਬਰ ਫਾਇਦੇਮੰਦ ਹੈ।
ਕਰੇਲੇ 'ਚ ਵਿਟਾਮਿਨ-ਸੀ ਹੁੰਦੈ ਜੋ ਫ੍ਰੀ-ਰੈਡੀਕਲਸ ਨਾਲ ਲੜਨ ਦਾ ਕੰਮ ਕਰਦਾ ਹੈ। ਫ੍ਰੀ-ਰੈਡੀਕਲ ਤੁਹਾਡੀ ਉਮਰ ਵਧਾਉਣ ਦਾ ਕੰਮ ਕਰਦੇ ਹਨ। ਇਹ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ ਤੋਂ ਵੀ ਬਚਾਉਂਦਾ ਹੈ।
ਜੇਕਰ ਤੁਸੀਂ ਡੈਂਡਰਫ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਤੁਹਾਨੂੰ ਕਰੇਲੇ ਦੇ ਰਸ ਨਾਲ ਆਪਣੇ ਸਿਰ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਤੁਸੀਂ ਜਲਦੀ ਹੀ ਡੈਂਡਰਫ ਤੋਂ ਛੁਟਕਾਰਾ ਪਾ ਸਕਦੇ ਹੋ।
ਕਰੇਲਾ ਤੁਹਾਡੇ ਵਾਲਾਂ ਨੂੰ ਨਰਮ ਬਣਾਉਂਦਾ ਹੈ ਅਤੇ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਤੋਂ ਵੀ ਰੋਕਦਾ ਹੈ। ਇਸ ਦੇ ਲਈ ਕਰੇਲੇ ਦੇ ਰਸ ਨਾਲ ਵਾਲਾਂ ਦੀ ਮਾਲਿਸ਼ ਕਰੋ ਅਤੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ।
ਰੋਜ਼ਾਨਾ ਕਰੇਲਾ ਖਾਣ ਨਾਲ ਤੁਸੀਂ ਕਈ ਤਰ੍ਹਾਂ ਦੇ ਸਕਿਨ ਇਨਫੈਕਸ਼ਨ ਅਤੇ ਬਿਮਾਰੀਆਂ ਤੋਂ ਬਚਦੇ ਹੋ। ਇਹ ਚੰਬਲ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ।
ਜੇਕਰ ਤੁਸੀਂ ਡਾਈਟ 'ਚ ਕਰੇਲੇ ਨੂੰ ਸ਼ਾਮਲ ਕਰਦੇ ਹੋ ਤਾਂ ਇਹ ਤੁਹਾਡੇ ਵਾਲਾਂ ਦੇ ਝੜਨ ਨੂੰ ਵੀ ਘੱਟ ਕਰਦਾ ਹੈ, ਇਸ ਦੇ ਲਈ ਤੁਸੀਂ ਕਰੇਲੇ ਦਾ ਪੇਸਟ ਬਣਾ ਕੇ ਸਿਰ ਦੀ ਚਮੜੀ 'ਤੇ ਲਗਾ ਸਕਦੇ ਹੋ। ਫਿਰ ਕੁਝ ਦੇਰ ਬਾਅਦ ਧੋ ਲਓ।