ਕਰਮਜੀਤ ਅਨਮੋਲ ਨੇ ਵੈੱਬਸੀਰੀਜ਼ ਦਾਰੋ ਨਾਲ OTT ਪਲੇਟਫਾਰਮ ’ਚ ਮਾਰੀ ਐਂਟਰੀ


By Tejinder Thind2022-10-19, 17:54 ISTpunjabijagran.com

ਵੈੱਬਸੀਰੀਜ਼ ਦਾਰੋ

ਹਰਦਿਲ ਅਜੀਜ਼ ਮਸ਼ਹੂਰ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨੇ ਵੈੱਬਸੀਰੀਜ਼ ਦਾਰੋ ਜ਼ਰੀਏ ਓਟੀਟੀ ਪਲੇਟਫਾਰਮ ਦੀ ਦੁਨੀਆ ’ਚ ਐਂਟਰੀ ਕੀਤੀ ਹੈ।

ਪਹਿਲੀ ਝਲਕ

ਕਰਮਜੀਤ ਅਨਮੋਲ ਵੱਲੋਂ ਦਾਰੋ ’ਚ ਗਏ ਇਕ ਗੀਤ ਖੁੱਲ੍ਹਾ ਅਖਾੜਾ ਲਾ ਕੇ ਫਿਲਮਾਇਆ। ਉਨ੍ਹਾਂ ਦੀ ਸਹਿ ਗਾਇਕਾ ਗੁਰਲੇਜ਼ ਅਖਤਰ ਹੈ ਤੇ ਸਟੇਜ ਸਾਂਝੀ ਕਰਨ ਬਰਾੜ ਨੇ ਕੀਤੀ ਹੈ।

ਲੇਖਕ, ਡਾਇਰੈਕਟਰ ਤੇ ਪ੍ਰੋਡਿਊਸਰ

ਇਹ ਵੈੱਬਸੀਰੀਜ਼ ਆਇਤ ਫਿਲਮਜ਼ ਤੇ ਮਿਊਜ਼ਿਕ ਅੰਪਾਇਰ ਬੈਨਰ ਹੇਠ ਪ੍ਰਸਿੱਧ ਲੇਖਕ ਤੇ ਫਿਲਮਕਾਰ ਅਮਰਦੀਪ ਗਿੱਲ ਦੀ ਡਾਇਰੈਕਸ਼ਨ ਤੇ ਜਤਿੰਦਰਜੀਤ ਸਿੰਘ ਦੀ ਸਹਿ ਨਿਰਦੇਸ਼ਨਾ ਹੇਠ ਬਣੀ ਹੈ। ਇਸ ਦੇ ਪ੍ਰੋਡਿਊਸਰ ਫਤਿਹ ਚਾਹਲ ਤੇ ਅੰਮ੍ਰਿਤ ਸਿੱਧੂ ਹਨ।

ਕਰਮਜੀਤ ਅਨਮੋਲ

ਪੰਜਾਬੀ ਫਿਲਮ ਇੰਡਸਟਰੀ ’ਚ ਕਰਮਜੀਤ ਅਨਮੋਲ ਇਕ ਮਸ਼ਹੂਰ ਕਾਮੇਡੀਅਨ, ਅਦਾਕਾਰ, ਗਾਇਕ ਤੇ ਫਿਲਮ ਪ੍ਰੋਡਿਊਸਰ ਹੈ।

ਐਵਾਰਡਜ਼

ਕਾਮੇਡੀਅਨ ਕਰਮਜੀਤ ਅਨਮੋਲ ਨੂੰ 2017 ’ਚ ਮੈਂ ਤੇਰੀ ਤੂੰ ਮੇਰਾ ਲਈ ਪੀਟੀਸੀ ਬੈਸਟ ਕਾਮੇਡੀਅਨ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਆ ਗਿਆ।

ਗਾਇਕੀ 'ਚ ਮਾਰੀਆਂ ਮੱਲ੍ਹਾਂ

ਅਨਮੋਲ ਨੇ 1995 ’ਚ ਆਸ਼ਿਕ ਭਾਜੀ ਐਲਬਮ ਨਾਲ ਗਾਇਕੀ ਦੇ ਖੇਤਰ ’ਚ ਕਦਮ ਰੱਖਿਆ ਤੇ 16 ਐਲਬਮਾਂ ਆਪਣੇ ਚਹੇਤਿਆਂ ਨੂੰ ਦਿੱਤੇ।

ਅਦਾਕਾਰੀ ਨਾਲ ਪਾਈਆਂ ਧਮਾਲਾਂ

ਬਾਲੀਵੁੱਡ, ਪਾਲੀਵੁੱਡ ਤੇ ਹਾਲੀਵੁੱਡ ਫਿਲਮਾਂ ’ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਕਰਮਜੀਤ ਅਨਮੋਲ ਨੇ ਅਨੇਕਾਂ ਫਿਲਮਾਂ ਵਿਚ ਕੰਮ ਕੀਤਾ।

ਨਵੇਂ ਪ੍ਰਾਜੈਕਟ

ਕੈਰੀ ਆਨ ਜੱਟਾ 3 ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਤੇ ਜਲਦ ਹੀ ਪੰਜਾਬੀ ਫਿਲਮ ਹਨੀਮੂਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ।

ਤਸਵੀਰਾਂ ਤੇ ਵੇਰਵਾ : ਯਾਦਵਿੰਦਰ ਭੁੱਲਰ

Valentine's Day 2023: ਇਹ ਸਿਤਾਰੇ ਮਨਾਉਣਗੇ ਆਪਣਾ ਪਹਿਲਾ ਵੈਲੇਨਟਾਈਨ ਡੇਅ