Valentine's Day 2023: ਇਹ ਸਿਤਾਰੇ ਮਨਾਉਣਗੇ ਆਪਣਾ ਪਹਿਲਾ ਵੈਲੇਨਟਾਈਨ ਡੇਅ
By Neha Diwan
2023-02-14, 12:39 IST
punjabijagran.com
ਵੈਲੇਨਟਾਈਨ ਡੇਅ
ਪ੍ਰੇਮੀ ਇਸ ਦਿਨ ਦਾ ਪੂਰਾ ਸਾਲ ਇੰਤਜ਼ਾਰ ਕਰਦੇ ਹਨ। ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਵੈਲੇਨਟਾਈਨ ਡੇਅ ਤੋਂ ਵਧੀਆ ਕੋਈ ਦਿਨ ਨਹੀਂ ਹੋ ਸਕਦਾ।
ਕਿਆਰਾ ਅਡਵਾਨੀ - ਸਿਧਾਰਥ ਮਲਹੋਤਰਾ
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਕਿਆਰਾ ਤੇ ਸਿਧਾਰਥ ਵਿਆਹ ਤੋਂ ਬਾਅਦ ਆਪਣਾ ਪਹਿਲਾ ਵੈਲੇਨਟਾਈਨ ਡੇਅ ਮਨਾ ਰਹੇ ਹਨ।
ਹੰਸਿਕਾ ਮੋਟਵਾਨੀ
ਹੰਸਿਕਾ ਮੋਟਵਾਨੀ ਨੇ 4 ਦਸੰਬਰ 2022 ਨੂੰ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਜੈਪੁਰ 'ਚ ਸ਼ਾਹੀ ਅੰਦਾਜ਼ 'ਚ ਹੋਇਆ। ਉਨ੍ਹਾਂ ਦਾ ਵਿਆਹ ਤੋਂ ਬਾਅਦ ਆਪਣਾ ਪਹਿਲਾ 'ਵੈਲੇਨਟਾਈਨ ਡੇਅ' ਮਨਾ ਰਹੇ ਹਨ।
ਅਲੀ ਫਜ਼ਲ - ਰਿਚਾ ਚੱਢਾ
ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ 'ਮਿਰਜ਼ਾਪੁਰ' ਫੇਮ ਅਲੀ ਫਜ਼ਲ ਦਾ ਵੀ ਇਹ ਪਹਿਲਾ 'ਵੈਲੇਨਟਾਈਨ ਡੇਅ' ਹੈ।
ਰਣਬੀਰ ਕਪੂਰ - ਆਲੀਆ ਭੱਟ
ਇਸ ਸਾਲ ਦਾ 'ਵੈਲੇਨਟਾਈਨ ਡੇਅ' ਬਾਲੀਵੁੱਡ ਦੀ ਕਿਊਟ ਜੋੜੀ ਰਣਬੀਰ ਕਪੂਰ ਤੇ ਆਲੀਆ ਭੱਟ ਲਈ ਬਹੁਤ ਖਾਸ ਹੈ। ਵਿਆਹ ਤੋਂ ਬਾਅਦ ਦੋਵੇਂ ਆਪਣੀ ਬੇਟੀ ਨਾਲ ਪਹਿਲਾ 'ਵੈਲੇਨਟਾਈਨ ਡੇਅ' ਮਨਾਉਣਗੇ।
ਆਥੀਆ ਸ਼ੈੱਟੀ - ਕੇਐਲ ਰਾਹੁਲ
ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈਟੀ ਦੀ ਬੇਟੀ ਅਥੀਆ ਸ਼ੈੱਟੀ ਨੇ 23 ਜਨਵਰੀ, 2023 ਨੂੰ ਭਾਰਤੀ ਕ੍ਰਿਕਟਰ ਕੇ ਐਲ ਰਾਹੁਲ ਨਾਲ ਵਿਆਹ ਕੀਤਾ ਸੀ। ਜੋੜਾ ਆਪਣਾ ਪਹਿਲਾ 'ਵੈਲੇਨਟਾਈਨ ਡੇਅ' ਮਨਾਏਗਾ।
ALL PHOTO CREDIT : INSTAGRAM
Sidharth Kiara Reception: ਸ਼ਿਮਰੀ ਆਊਟਫਿਟ 'ਚ ਸਜੀਆਂ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ
Read More