Kajol Birthday: ਕਾਜੋਲ ਕੋਲ ਕਿੰਨੀ ਹੈ ਜਾਇਦਾਦ, 16 ਸਾਲ ਦੀ ਉਮਰ 'ਚ ਕੀਤਾ ਡੈਬਿਊ
By Neha diwan
2024-08-05, 12:29 IST
punjabijagran.com
ਹਿੰਦੀ ਫਿਲਮ
ਹਿੰਦੀ ਫਿਲਮ ਇੰਡਸਟਰੀ ਦੀ ਅਦਾਕਾਰਾ ਕਾਜੋਲ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਮਹਾਰਾਸ਼ਟਰ ਵਿੱਚ 05 ਅਗਸਤ 1947 ਨੂੰ ਪੈਦਾ ਹੋਈ ਕਾਜੋਲ ਇੱਕ ਫਿਲਮੀ ਪਰਿਵਾਰ ਨਾਲ ਸਬੰਧ ਰੱਖਦੀ ਹੈ।
ਫਿਲਮ ਇੰਡਸਟਰੀ
ਉਹ ਮਰਹੂਮ ਨਿਰਮਾਤਾ-ਨਿਰਦੇਸ਼ਕ ਸੋਮੂ ਮੁਖਰਜੀ ਤੇ ਅਦਾਕਾਰਾ ਤਨੁਜਾ ਦੀ ਬੇਟੀ ਹੈ। ਕਾਜੋਲ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਹੈ, ਤੁਸੀਂ ਜਾਣਦੇ ਹੋ ਕਿ ਉਸਨੇ ਆਪਣੀ ਪਹਿਲੀ ਫਿਲਮ 16 ਸਾਲ ਦੀ ਉਮਰ ਵਿੱਚ ਕੀਤੀ ਸੀ।
ਪਹਿਲੀ ਫਿਲਮ
ਕਾਜੋਲ ਨੇ ਬਾਲੀਵੁੱਡ 'ਚ ਆਪਣੇ ਸਫਰ ਦੀ ਸ਼ੁਰੂਆਤ ਸਾਲ 1992 'ਚ ਫਿਲਮ 'ਬੇਖੁਦੀ' ਨਾਲ ਕੀਤੀ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ।
16 ਸਾਲ ਦੀ ਉਮਰ 'ਚ ਸ਼ੁਰੂਆਤ
ਪਰ ਕਾਜੋਲ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ। ਉਸ ਸਮੇਂ ਕਾਜੋਲ ਦੀ ਉਮਰ ਸਿਰਫ 16 ਸਾਲ ਸੀ। ਇਸ ਫਿਲਮ ਲਈ ਉਸ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਸੀ।
ਬਾਜ਼ੀਗਰ
ਇਸ ਤੋਂ ਬਾਅਦ ਸਾਲ 1993 'ਚ ਕਾਜੋਲ ਨੇ ਸ਼ਾਹਰੁਖ ਖਾਨ ਅਤੇ ਸ਼ਿਲਪਾ ਸ਼ੈੱਟੀ ਦੀ ਫਿਲਮ 'ਬਾਜ਼ੀਗਰ' 'ਚ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਿਆ। ਕਾਜੋਲ ਦੀ ਲੋਕਪ੍ਰਿਅਤਾ 'ਚ ਕਾਫੀ ਵਾਧਾ ਹੋਇਆ।
ਦਿਲ ਵਾਲੇ ਦੁਲਹਨੀਆ ਲੇ ਜਾਏਂਗੇ
ਉਸ ਦੀ ਫਿਲਮ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' 25 ਸਾਲਾਂ ਤੱਕ ਸਿਨੇਮਾਘਰਾਂ 'ਚ ਚੱਲਣ ਵਾਲੀ ਪਹਿਲੀ ਫਿਲਮ ਬਣੀ।
ਕਾਜੋਲ ਦੀ ਕੁੱਲ ਜਾਇਦਾਦ
ਕਾਜੋਲ ਨੂੰ ਅਕਸਰ ਫਿਲਮਾਂ ਦੇ ਨਾਲ-ਨਾਲ ਰਿਐਲਿਟੀ ਸ਼ੋਅ ਅਤੇ ਇਵੈਂਟਸ ਵਿੱਚ ਦੇਖਿਆ ਜਾਂਦਾ ਹੈ। ਫਿਲਹਾਲ ਉਹ ਫਿਲਮਾਂ 'ਚ ਘੱਟ ਐਕਟਿਵ ਹੈ। ਪਰ ਉਹ ਸਾਈਡ ਬਿਜ਼ਨੈੱਸ ਤੋਂ ਚੰਗੀ ਕਮਾਈ ਕਰ ਰਹੀ ਹੈ।
ਰਿਲੀਫ ਪ੍ਰੋਜੈਕਟਸ ਇੰਡੀਆ
ਅਭਿਨੇਤਰੀ ਰਿਲੀਫ ਪ੍ਰੋਜੈਕਟਸ ਇੰਡੀਆ ਨਾਮ ਦਾ ਇੱਕ ਚੈਰੀਟੇਬਲ ਟਰੱਸਟ ਅਤੇ ਕੇ ਨਾਮ ਦਾ ਇੱਕ ਮੇਕਅੱਪ ਬ੍ਰਾਂਡ ਚਲਾਉਂਦੀ ਹੈ। ਜੇ ਅਭਿਨੇਤਰੀ ਦੀ ਸਾਲਾਨਾ ਜਾਇਦਾਦ ਦੀ ਗੱਲ ਕਰੀਏ ਤਾਂ ਇਹ ਲਗਪਗ 250 ਕਰੋੜ ਰੁਪਏ ਹੈ।
ਜੇ ਘਟਾਉਣਾ ਚਾਹੁੰਦੇ ਹੋ ਭਾਰ ਤਾਂ ਆਪਣੀ ਡਾਈਟ 'ਚ ਸ਼ਾਮਲ ਕਰੋ ਇਹ ਸੂਪ
Read More