ਜਾਮਨ ਫਲ ਆਮ ਤੌਰ 'ਤੇ ਭਾਰਤ ਦੇ ਹਰ ਜ਼ਿਲ੍ਹੇ ਵਿੱਚ ਉਗਾਇਆ ਜਾਂਦਾ ਹੈ ਅਤੇ ਇਸ ਦੇ ਸੇਵਨ ਦੇ ਬਹੁਤ ਸਾਰੇ ਸਿਹਤ ਲਾਭ ਹਨ। ਜਾਮਨ ਨੂੰ ਬਲੈਕਬੇਰੀ ਜਾਂ ਬਲੈਕ ਪਲਮ ਵੀ ਕਿਹਾ ਜਾਂਦੈ ਤੇ ਇਹ ਦੱਖਣੀ ਏਸ਼ੀਆ 'ਚ ਇੱਕ ਪ੍ਰਸਿੱਧ ਫਲ ਹੈ।
ਜਾਮਨ ਦਾ ਫਲ ਜਿੰਨਾ ਜ਼ਿਆਦਾ ਪੌਸ਼ਟਿਕ ਹੈ, ਜਾਮਨ ਦੀਆਂ ਗਿਟਕਾਂ ਵੀ ਸਰੀਰ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹਨ। ਇਸਦੇ ਵੀ ਕਈ ਸਿਹਤ ਲਾਭ ਹਨ।
ਦਵਾਈ ਦੇ ਤੌਰ 'ਤੇ ਜਾਮਨ ਦੀਆਂ ਗਿਟਕਾਂ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦੈ। ਇਹ ਇਨਸੁਲਿਨ ਦੇ ਪੱਧਰ ਨੂੰ ਸੁਧਾਰਦਾ ਹੈ।
ਇਹ ਭਾਰ ਘਟਾਉਣ ਵਿੱਚ ਮਦਦਗਾਰ ਹੁੰਦੇ ਹਨ। ਬੇਰੀਆਂ ਦੇ ਮੱਧ ਵਿਚ ਘੱਟ ਕੈਲੋਰੀ ਅਤੇ ਬਹੁਤ ਸਾਰਾ ਫਾਈਬਰ ਹੁੰਦਾ ਹੈ। ਇਹ ਭੁੱਖ ਘੱਟ ਕਰਨ 'ਚ ਵੀ ਮਦਦਗਾਰ ਹੈ।
ਜਾਮਨ ਦੀਆਂ ਗਿਟਕਾਂ ਪਾਚਨ ਕਿਰਿਆ ਲਈ ਫਾਇਦੇਮੰਦ ਹੁੰਦੇ ਹਨ। ਫਾਈਬਰ ਜ਼ਿਆਦਾ ਹੋਣ ਕਾਰਨ ਅੰਤੜੀਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜੋ ਪੇਟ ਫੁੱਲਣ, ਬਦਹਜ਼ਮੀ ਅਤੇ ਹੋਰ ਪਾਚਨ ਵਿਕਾਰ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਜਾਮਨ ਦੀਆਂ ਗਿਟਕਾਂ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਐਂਟੀਆਕਸੀਡੈਂਟ ਤੱਤ ਜਿਵੇਂ ਫਲੇਵੋਨੋਇਡਜ਼ ਅਤੇ ਪੌਲੀਫੇਨੋਲ ਚਮੜੀ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।
ਜਾਮਨ ਦੀਆਂ ਗਿਟਕਾਂ ਦਾ ਪਾਊਡਰ ਦੇ ਨਿਯਮਤ ਸੇਵਨ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ਕੀਤਾ ਜਾਂਦੈ। ਇਹ ਖੂਨ ਵਿੱਚ ਚੰਗੇ ਐਚਡੀਐਲ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਅਤੇ ਮਾੜੇ ਕੋਲੇਸਟ੍ਰੋਲ ਐਲਡੀਐਲ ਨੂੰ ਘਟਾਉਂਦਾ ਹੈ।