ਕੀ ਤੁਸੀਂ ਵੀ ਪੀਂਦੇ ਹੋ ਚਾਹ ਗਰਮ ਕਰ ਕੇ ? ਜਾਣੋ ਇਸ ਦੇ ਨੁਕਸਾਨ


By Neha diwan11, Oct 2023 04:29 PMpunjabijagran.com

ਚਾਹ

ਚਾਹ ਸਾਡੇ ਭਾਰਤੀਆਂ ਦਾ ਸਭ ਤੋਂ ਪਸੰਦੀਦਾ ਪੀਣ ਵਾਲਾ ਪਦਾਰਥ ਹੈ। ਇਸ ਦੇ ਨਾਲ ਹੀ ਚਾਹ ਨੂੰ ਲੈ ਕੇ ਅਸੀਂ ਸਾਰੇ ਇੱਕ ਗਲਤੀ ਕਰਦੇ ਹਾਂ ਕਿ ਚਾਹ ਨੂੰ ਵਾਰ-ਵਾਰ ਗਰਮ ਕਰਕੇ ਪੀਣਾ।

ਚਾਹ ਨੂੰ ਵਾਰ-ਵਾਰ ਗਰਮ ਕਰ ਕੇ ਪੀਣਾ

ਚਾਹ ਨੂੰ ਵਾਰ-ਵਾਰ ਗਰਮ ਕਰਦੇ ਹੋ ਤਾਂ ਇਸ ਦਾ ਸਵਾਦ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਚਾਹ ਦਾ ਸੁਆਦ ਕੌੜਾ ਹੋ ਜਾਂਦਾ ਹੈ।

ਸਿਹਤ ਨੂੰ ਪ੍ਰਭਾਵਿਤ ਕਰਦਾ ਹੈ

ਚਾਹ ਨੂੰ ਵਾਰ-ਵਾਰ ਗਰਮ ਕਰਕੇ ਪੀਣ ਨਾਲ ਇਸ ਵਿਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਕਾਰਨ ਤੁਹਾਨੂੰ ਕਬਜ਼, ਪਾਚਨ ਸੰਬੰਧੀ ਸਮੱਸਿਆਵਾਂ, ਪੇਟ ਦਰਦ, ਫੁੱਲਣਾ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਫੂਡ ਪੋਇਜ਼ਨਿੰਗ

41 ਤੋਂ 140 ਡਿਗਰੀ ਫਾਰਨਹਾਈਟ ਦੇ ਵਿਚਕਾਰ ਗਰਮੀ ਦੇ ਸੰਪਰਕ ਵਿੱਚ ਆਉਣ ਵਾਲੀ ਚਾਹ ਵਿੱਚ ਫੂਡ ਪੋਇਜ਼ਨਿੰਗ ਬੈਕਟੀਰੀਆ ਵਧਦੇ ਹਨ। ਦੁੱਧ ਦੀ ਚਾਹ ਵਿੱਚ ਬੈਕਟੀਰੀਆ ਤੇਜ਼ੀ ਨਾਲ ਜਮ੍ਹਾਂ ਹੋ ਜਾਂਦੇ ਹਨ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਜੇ ਚਾਹ ਬਣੀ ਨੂੰ ਸਿਰਫ 10 ਤੋਂ 15 ਮਿੰਟ ਹੀ ਹੋਏ ਹਨ ਤਾਂ ਤੁਸੀਂ ਇਸ ਨੂੰ ਗਰਮ ਕਰਕੇ ਪੀ ਸਕਦੇ ਹੋ। ਪਰ ਜੇਕਰ ਚਾਹ ਨੂੰ ਰੱਖੇ ਹੋਏ 3 ਤੋਂ 4 ਘੰਟੇ ਵਰਗੇ ਕੁਝ ਘੰਟੇ ਹੋ ਗਏ ਹਨ, ਤਾਂ ਇਸ ਨੂੰ ਗਰਮ ਕਰਨ ਦੀ ਗਲਤੀ ਨਾ ਕਰੋ।

ਜਲਦੀ ਬਣਾਓ ਕਰਿਸਪੀ ਬੈਂਗਣ ਦੇ ਪਕੌੜੇ, ਇਹ ਹਨ ਆਸਾਨ ਟ੍ਰਿਕਸ