ਕੀ ਨਾਸ਼ਤੇ 'ਚ ਦੁੱਧ ਤੇ ਓਟਸ ਖਾਣਾ ਹੈ ਫਾਇਦੇਮੰਦ


By Neha diwan17, Oct 2024 10:34 AMpunjabijagran.com

ਨਾਸ਼ਤਾ

ਸਿਹਤਮੰਦ ਰਹਿਣ ਲਈ ਸਿਹਤਮੰਦ ਨਾਸ਼ਤਾ ਬਹੁਤ ਜ਼ਰੂਰੀ ਹੈ। ਰਾਤ ਦੇ ਖਾਣੇ ਅਤੇ ਅਗਲੀ ਸਵੇਰ ਦੇ ਨਾਸ਼ਤੇ ਵਿੱਚ ਬਹੁਤ ਅੰਤਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ।

ਨਾਸ਼ਤਾ ਹੈ ਜ਼ਰੂਰੀ

ਕਈ ਵਾਰ ਲੋਕ ਜਲਦਬਾਜ਼ੀ ਵਿੱਚ ਨਾਸ਼ਤਾ ਛੱਡ ਦਿੰਦੇ ਹਨ ਜਾਂ ਨਾਸ਼ਤੇ ਵਿੱਚ ਕਈ ਅਜਿਹੀਆਂ ਚੀਜ਼ਾਂ ਖਾਂਦੇ ਹਨ, ਜੋ ਅਸਲ ਵਿੱਚ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦੇ।

ਓਟਸ ਖਾਣਾ

ਨਾਸ਼ਤੇ ਵਿੱਚ ਦੁੱਧ ਅਤੇ ਓਟਸ ਇੱਕ ਸਿਹਤਮੰਦ ਮਿਸ਼ਰਨ ਹੈ। ਪਰ, ਤੁਹਾਨੂੰ ਇਸ ਵਿੱਚ ਕਿਸੇ ਵੀ ਕਿਸਮ ਦੀ ਖੰਡ ਨਹੀਂ ਪਾਉਣੀ ਚਾਹੀਦੀ। ਤੁਹਾਨੂੰ ਸ਼ੂਗਰ ਹੈ, ਤਾਂ ਤੁਹਾਨੂੰ ਬਹੁਤ ਜ਼ਿਆਦਾ ਓਟਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

ਓਟਮੀਲ

ਓਟਮੀਲ ਬਣਾਉਣ ਲਈ ਜ਼ਿਆਦਾਤਰ ਲੋਕ ਓਟਸ ਨੂੰ ਰਾਤ ਭਰ ਦੁੱਧ 'ਚ ਭਿਓ ਕੇ ਰੱਖਦੇ ਹਨ ਤੇ ਸਵੇਰੇ ਫਲ, ਮੇਵੇ ਅਤੇ ਸ਼ਹਿਦ ਮਿਲਾ ਲੈਂਦੇ ਹਨ। ਪਰ ਪਾਚਨ ਸ਼ਕਤੀ ਕਮਜ਼ੋਰ ਹੈ, ਤਾਂ ਤੁਹਾਡੇ ਲਈ ਇਸਨੂੰ ਹਜ਼ਮ ਕਰਨਾ ਮੁਸ਼ਕਲ ਹੋ ਸਕਦਾ ਹੈ।

ਕਿੰਨੀ ਮਾਤਰਾ 'ਚ ਖਾਣਾ ਹੈ

ਜੇ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੈ, ਉਨ੍ਹਾਂ ਨੂੰ ਇਸ ਨੂੰ ਨਾਸ਼ਤੇ 'ਚ ਥੋੜ੍ਹੀ ਮਾਤਰਾ 'ਚ ਲੈਣਾ ਚਾਹੀਦਾ ਹੈ। ਖਾਸ ਤੌਰ 'ਤੇ ਇਸ ਨੂੰ ਸ਼ੁਰੂਆਤ 'ਚ ਬਹੁਤ ਘੱਟ ਮਾਤਰਾ 'ਚ ਲਓ।

ਓਟਸ ਖਾਣ ਦੇ ਫਾਇਦੇ

ਓਟਮੀਲ ਇੱਕ ਸਿਹਤਮੰਦ ਨਾਸ਼ਤਾ ਹੈ। ਇਸ ਨਾਲ ਸਰੀਰ ਨੂੰ ਪੂਰਾ ਦਿਨ ਤਾਕਤ ਮਿਲਦੀ ਹੈ। ਇਹ ਪ੍ਰੋਟੀਨ, ਫਾਈਬਰ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦਾ ਹੈ।

ਭੁੱਖ ਹੋਵੇਗੀ ਘੱਟ

ਇਹ ਇੱਕ ਸੰਤੁਲਿਤ ਭੋਜਨ ਹੈ। ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।

ਜੇ ਕੱਟਦੇ ਹੀ ਕਾਲਾ ਹੋ ਜਾਂਦਾ ਹੈ ਸੇਬ ਤਾਂ ਅਜ਼ਮਾਓ ਇਹ ਸ਼ਾਨਦਾਰ ਹੈਕ