ਤੁਹਾਡੀ ਕਿਸਮਤ ਬਦਲਣ ਦੀ ਤਾਕਤ ਰੱਖਦੇ ਹਨ ਇਹ 7 ਭਾਰਤੀ ਫੂਡ


By Seema Anand04, Oct 2022 12:19 PMpunjabijagran.com

ਕਿਸਮਤ ਨੂੰ ਮੰਨਦੇ ਨੇ ਲੋਕ

ਕਿਸਮਤ ਤੁਹਾਡੀ ਮਿਹਨਤ 'ਤੇ ਭਾਰੀ ਪੈ ਸਕਦੀ ਹੈ, ਇਹ ਸੁਣਨ ਵਿਚ ਅਟਪਟਾ ਜ਼ਰੂਰ ਲਗ ਸਕਦਾ ਹੈ ਪਰ ਜ਼ਿਆਦਾਤਰ ਲੋਕ ਕਿਸਮਤ ਨੂੰ ਮੰਨਦੇ ਹਨ। ਜੇਕਰ ਤੁਸੀਂ ਵੀ ਕਿਸਮਤ ਨੂੰ ਮੰਨਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਬੇਹੱਦ ਕੰਮ ਆਵੇਗੀ।

ਬੈਗ 'ਚ ਰੱਖੋ ਲੌਂਗ

ਜੇਕਰ ਤੁਸੀਂ ਕਿਸੇ ਖਾਸ ਕੰਮ ਜਾਂ ਇੰਟਰਵਿਊ ਲਈ ਜਾ ਰਹੇ ਹੋ ਤਾਂ ਆਪਣੇ ਬੈਗ 'ਚ ਕੁਝ ਲੌਂਗ ਜ਼ਰੂਰ ਰੱਖੋ, ਖੁਸ਼ਹਾਲੀ ਆਵੇਗੀ।

ਜਾਦੂਈ ਮਸਾਲਾ ਦਾਲਚੀਨੀ

ਦਾਲਚੀਨੀ ਨੂੰ ਵਿੱਤੀ ਸਥਿਰਤਾ ਨਾਲ ਜੋੜਿਆ ਜਾਂਦਾ ਹੈ। ਆਪਣੇ ਪਰਸ 'ਚ ਇਸ ਦੀ ਇਕ ਡੰਡੀ ਰੱਖਗੋ ਤਾਂ ਫਜ਼ੂਲਖਰਚੀ ਘਟੇਗੀ।

ਨਿੰਬੂ-ਮਿਰਚ ਟੰਗੋ

ਮੰਨਿਆ ਜਾਂਦਾ ਹੈ ਕਿ ਲਾਲ ਮਿਰਚ ਤੇ ਹਰੀ ਮਿਰਚ ਬੁਰੀ ਨਜ਼ਰ ਤੇ ਬੁਰੀਆਂ ਆਤਮਾਵਾਂ ਦਾ ਪ੍ਰਭਾਵ ਘਟਾਉਂਦੀਆਂ ਹਨ। ਇਸੇ ਲਈ ਘਰਾਂ ਜਾਂ ਦੁਕਾਨਾਂ ਦੇ ਬਾਹਰ ਨਿੰਬੂ-ਮਿਰਚ ਨੂੰ ਧਾਗੇ 'ਚ ਪਿਰੋ ਕੇ ਲਟਕਾਇਆ ਜਾਂਦਾ ਹੈ।

ਤੋਹਫ਼ੇ 'ਚ ਮੱਛੀ

ਸੁਣਨ ਨੂੰ ਅਜੀਬ ਲਗਦੈ ਪਰ ਮਾਨਤਾ ਹੈ ਕਿ ਮੱਛੀ ਖਾਣ ਜਾਂ ਚੜ੍ਹਾਉਣ ਨਾਲ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ। ਬੰਗਾਲੀ ਸੰਸਕ੍ਰਿਤੀ ਅਨੁਸਾਰ ਵਿਆਹ ਦੌਰਾਨ ਮੱਛੀ ਤੋਹਫ਼ੇ 'ਚ ਦੇਣ 'ਤੇ ਜੀਵਨ ਸੁਖਮਈ ਤੇ ਆਨੰਦਮਈ ਹੁੰਦਾ ਹੈ।

ਖਾਓ ਤੇ ਦਾਨ ਕਰੋ ਦਾਲ

ਕੁਝ ਸੰਸਕ੍ਰਿਤੀਆਂ 'ਚ ਦਾਲ ਦੇ ਗੋਲ ਅਕਾਰ ਨੂੰ ਵਿੱਤੀ ਮੁਨਾਫ਼ੇ ਨਾਲ ਜੋੜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਖਾਣ ਤੇ ਦਾਨ ਕਰਨ ਨਾਲ ਖੁਸ਼ਹਾਲੀ ਤੇ ਵਿੱਤੀ ਸਥਿਰਤਾ ਆਉਂਦੀ ਹੈ

ਗੁੜ ਤੇ ਨਾਰੀਅਲ ਨਾਲ ਅੰਬ ਖਾਓ

ਅੰਬ ਦੇਵੀ ਲਕਸ਼ਮੀ ਨਾਲ ਜੁੜਿਆ ਹੈ। ਇਹੀ ਵਜ੍ਹਾ ਹੈ ਕਿ ਪੂਜਾ ਕਲਸ਼ ਲਈ ਇਸ ਦੇ ਪੱਤਿਆਂ ਤੇ ਫਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁੜ ਤੇ ਨਾਰੀਅਲ ਨਾਲ ਇਸ ਦਾ ਸੇਵਨ ਕਰਨ ਨਾਲ ਖੁਸ਼ਹਾਲੀ ਆਉਂਦੀ ਹੈ।

ਘਿਉ ਦਾ ਦੀਵਾ ਜਗਾਓ

ਪ੍ਰਾਚੀਨ ਕਾਲ 'ਚ ਘਿਉ ਦੀ ਵਰਤੋਂ ਹਵਨ-ਯੱਗ ਆਦਿ 'ਚ ਕੀਤੀ ਜਾਂਦੀ ਰਹੀ ਹੈ। ਘਿਉ ਦਾ ਦੀਵਾ ਜਗਾਉਣ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਤੇ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।

ਪਤੀ ਪਤਨੀ 'ਚ ਹਮੇਸ਼ਾ ਹੁੰਦੀ ਹੈ ਲੜਾਈ, ਤਾਂ ਅਪਣਾਓ ਇਹ ਵਾਸਤੂ ਟਿਪਸ