ਪਤੀ ਪਤਨੀ 'ਚ ਹਮੇਸ਼ਾ ਹੁੰਦੀ ਹੈ ਲੜਾਈ, ਤਾਂ ਅਪਣਾਓ ਇਹ ਵਾਸਤੂ ਟਿਪਸ


By Ramandeep Kaur2022-10-04, 14:14 ISTpunjabijagran.com

ਵਾਸਤੂ ਸ਼ਾਸਤਰ ਦੀ ਮਹੱਤਤਾ

ਵਾਸਤੂ ਸ਼ਾਸਤਰ ਅਨੁਸਾਰ, ਘਰ 'ਚ ਮੌਜੂਦ ਹਰ ਚੀਜ਼ ਨਕਾਰਾਤਮਕ ਜਾਂ ਸਕਾਰਾਤਮਕ ਊਰਜਾ ਪੈਦਾ ਕਰਦੀ ਹੈ। ਜਿਸ ਨਾਲ ਵਿਅਕਤੀ ਦੀ ਤਰੱਕੀ, ਆਰਥਿਕ ਸਥਿਤੀ ਦੇ ਨਾਲ-ਨਾਲ ਵਿਆਹੁਤਾ ਜੀਵਨ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।

ਕਰਵਾਓ ਇਸ ਰੰਗ ਦਾ ਪੇਂਟ

ਖੁਸ਼ਹਾਲ ਵਿਆਹੁਤਾ ਜੀਵਨ ਲਈ ਪਾਰਟਨਰ ਵਿਚਕਾਰ ਵਿਚਾਰਾਂ ਦੀ ਸਪੱਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਇਸ ਲਈ ਵਿਚਾਰਾਂ ਨੂੰ ਸਥਿਰ ਰੱਖਣ ਲਈ ਉੱਤਰ-ਪੂਰਬ ਦਿਸ਼ਾ 'ਚ ਨੀਲੇ ਜਾਂ ਜਾਮਨੀ ਰੰਗ ਦੀ ਵਰਤੋਂ ਕਰੋ।

ਬੈੱਡਰੂਮ ਦੀ ਦਿਸ਼ਾ

ਧਿਆਨ ਰੱਖੋ ਕਿ ਤੁਹਾਡਾ ਬੈੱਡਰੂਮ ਦੱਖਣ-ਪੱਛਮ ਦਿਸ਼ਾ 'ਚ ਹੋਵੇ। ਇਸ ਦਿਸ਼ਾ 'ਚ ਹੋਣ ਨਾਲ ਵਿਆਹੁਤਾ ਜੀਵਨ 'ਤੇ ਚੰਗਾ ਪ੍ਰਭਾਵ ਪੈਂਦਾ ਹੈ।

ਬੈੱਡਰੂਮ ਦਾ ਆਕਾਰ

ਬੈੱਡਰੂਮ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਵਰਗ ਜਾਂ ਆਇਤਕਾਰ ਹੋਣਾ ਚਾਹੀਦਾ ਹੈ।

ਨਾ ਕਰੋ ਇਸ ਧਾਤੂ ਦੇ ਬੈੱਡ ਦੀ ਵਰਤੋਂ

ਵਾਸਤੂ ਸ਼ਾਸਤਰ ਅਨੁਸਾਰ, ਧਿਆਨ ਰੱਖੋ ਕਿ ਲੋਹੇ ਦੇ ਬਣੇ ਬਿਸਤਰੇ ਦੀ ਵਰਤੋਂ ਨਾ ਕਰੋ। ਇਸ ਨਾਲ ਨੀਂਦ ਖਰਾਬ ਹੁੰਦੀ ਹੈ। ਇਸ ਦੇ ਨਾਲ ਹੀ ਵਿਆਹੁਤਾ ਜੀਵਨ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।

ਬੈੱਡਰੂਮ 'ਚ ਸ਼ੀਸ਼ੇ ਦੀ ਦਿਸ਼ਾ

ਵਾਸਤੂ ਸ਼ਾਸਤਰ ਦੇ ਮੁਤਾਬਕ ਬੈੱਡਰੂਮ 'ਚ ਸ਼ੀਸ਼ਾ ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਸੌਂਦੇ ਸਮੇਂ ਇਸ 'ਚ ਤੁਹਾਡੀ ਸ਼ਕਲ ਨਾ ਦਿਖਾਈ ਦੇਵੇ। ਇਸ ਕਾਰਨ ਵਿਆਹੁਤਾ ਜੀਵਨ ਵਿੱਚ ਸਮੱਸਿਆਵਾਂ ਪੈਦਾ ਹੋ ਜ

ਟੀਵੀ ਅਤੇ ਕੰਪਿਊਟਰ

ਅੱਜ ਦੇ ਸਮੇਂ 'ਚ ਇਹ ਦੋਵੇਂ ਚੀਜ਼ਾਂ ਬਹੁਤ ਮਹੱਤਵਪੂਰਨ ਹਨ, ਪਰ ਵਾਸਤੂ ਅਨੁਸਾਰ ਇਨ੍ਹਾਂ ਨੂੰ ਕਮਰੇ ਦੇ ਅੰਦਰ ਨਹੀਂ ਰੱਖਣਾ ਚਾਹੀਦਾ। ਜੇ ਇਹ ਤੁਹਾਡੇ ਕਮਰੇ 'ਚ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਉਨ੍ਹਾਂ ਨੂੰ ਢੱਕ ਦਿਓ।

ਇਸ ਦਿਸ਼ਾ 'ਚ ਲਗਾਓ ਫੋਟੋ

ਵਿਆਹੁਤਾ ਜੀਵਨ 'ਚ ਪਿਆਰ ਬਣਾਏ ਰੱਖਣ ਦੇ ਨਾਲ-ਨਾਲ ਪਰਿਵਾਰਕ ਫੋਟੋਆਂ ਨੂੰ ਦੱਖਣ-ਪੱਛਮ ਦਿਸ਼ਾ ਵਿਚ ਰੱਖੋ। ਇਸ ਦੇ ਨਾਲ ਹੀ ਆਪਣੀ ਫੋਟੋ ਨੂੰ ਪੱਛਮ ਦਿਸ਼ਾ ਵੱਲ ਲਗਾਓ।

Navratri :2022 - ਕੰਨਿਆ ਪੂਜਨ 'ਚ ਕੀ ਹੈ ਲੜਕੀਆਂ ਦੀ ਉਮਰ ਦਾ ਮਹੱਤਵ, ਜਾਣੋ