ਗਰਮੀਆਂ ਦੇ ਮੌਸਮ ਵਿੱਚ ਕਈ ਵਾਰ ਵਿਅਕਤੀ ਹਲਕਾ ਜਿਹਾ ਖਾਣਾ ਮਹਿਸੂਸ ਕਰਦਾ ਹੈ। ਜ਼ਿਆਦਾ ਬਾਹਰ ਦਾ ਖਾਣਾ ਖਾਣ ਨਾਲ ਪੇਟ 'ਚ ਗੈਸ ਹੋਣਾ, ਬਦਹਜ਼ਮੀ ਹੋਣਾ ਆਮ ਗੱਲ ਹੈ।
ਇਸ ਮੌਸਮ 'ਚ ਸਿਹਤਮੰਦ ਰਹਿਣ ਲਈ ਸਪ੍ਰਾਊਟਸ ਦਾ ਸਹਾਰਾ ਲਿਆ ਜਾ ਸਕਦਾ ਹੈ। ਸਪ੍ਰਾਊਟਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੁੰਦੇ ਹਨ।
ਨਿਯਮਤ ਭੋਜਨ ਵਿੱਚ ਸਪ੍ਰਾਊਟਸ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਸਪ੍ਰਾਊਟਸ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦਾ ਹੈ
ਇਸ ਨੂੰ ਖਾਣ ਨਾਲ ਅੰਤੜੀਆਂ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਪਾਚਨ ਤੰਤਰ ਵੀ ਮਜ਼ਬੂਤ ਰਹਿੰਦਾ ਹੈ। ਭਾਰ ਘਟਾਉਣ ਵਿਚ ਮਦਦ ਮਿਲਦੀ ਹੈ ਅਤੇ ਸ਼ੂਗਰ ਦੇ ਮਰੀਜ਼ ਵੀ ਇਸ ਨੂੰ ਆਸਾਨੀ ਨਾਲ ਖਾ ਸਕਦੇ ਹਨ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਕਿਡਨੀ ਬੀਨਜ਼ ਨੂੰ ਪੁੰਗਰਨ ਨਾਲ ਇਸ ਦੇ ਫਾਇਦੇ ਕਈ ਗੁਣਾ ਵੱਧ ਜਾਂਦੇ ਹਨ। ਇਸ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਪੁੰਗਰਨ ਤੋਂ ਬਾਅਦ ਇਸ ਵਿਚ ਫਾਈਬਰ ਵੀ ਵਧ ਜਾਂਦਾ ਹੈ।
ਰਾਗੀ ਸਰੀਰ ਲਈ ਬਹੁਤ ਫਾਇਦੇਮੰਦ ਹੈ। ਇਸ ਦੇ ਨਾਲ ਪੁੰਗਰੇ ਹੋਏ ਚਨੇ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਭਾਰ ਘਟਾਉਣ 'ਚ ਵੀ ਮਦਦਗਾਰ ਹੈ। ਇਨ੍ਹਾਂ ਦੇ ਨਿਯਮਤ ਸੇਵਨ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਸਪ੍ਰਾਊਟਸ ਮੂੰਗ ਸਰੀਰ ਲਈ ਬਹੁਤ ਸਿਹਤਮੰਦ ਹੁੰਦਾ ਹੈ। ਇਸ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਭਾਰ ਘਟਾਉਣ ਵਿਚ ਵੀ ਮਦਦਗਾਰ ਹੈ। ਇਹ ਆਸਾਨੀ ਨਾਲ ਪਚ ਜਾਂਦੈ।
ਗਰਮੀਆਂ ਵਿੱਚ ਇਨ੍ਹਾਂ ਸਪ੍ਰਾਊਟਸ ਨੂੰ ਆਸਾਨੀ ਨਾਲ ਖਾਧਾ ਜਾ ਸਕਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ ਤਾਂ ਡਾਕਟਰ ਦੇ ਕਹਿਣ 'ਤੇ ਹੀ ਇਨ੍ਹਾਂ ਦਾ ਸੇਵਨ ਕਰੋ।