ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਨ ਅਤੇ ਖੁਜਲੀ ਦੀ ਸਮੱਸਿਆ ਵਧਦੀ ਜਾ ਰਹੀ ਹੈ। ਬਿਹਤਰ ਹੈ ਕਿ ਤੁਸੀਂ ਪ੍ਰਦੂਸ਼ਣ ਤੋਂ ਬਚਣ ਲਈ ਘੱਟ ਤੋਂ ਘੱਟ ਘਰ ਤੋਂ ਬਾਹਰ ਜਾਓ।
ਜੇਕਰ ਬਾਹਰ ਜਾਣਾ ਵੀ ਹੈ, ਤਾਂ ਅੱਖਾਂ ਦੀ ਜਲਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਹ ਉਪਾਅ ਕਰ ਸਕਦੇ ਹੋ।
ਜਲਣ ਜਾਂ ਖਾਰਸ਼ ਤੋਂ ਰਾਹਤ ਪਾਉਣ ਲਈ ਅੱਖਾਂ ਨੂੰ ਠੰਢੇ ਪਾਣੀ ਨਾਲ ਧੋਵੋ। ਇਸ ਨੂੰ ਸੁਕਾਉਣ ਲਈ ਸਾਫ਼ ਨਰਮ ਤੌਲੀਏ ਦੀ ਵਰਤੋਂ ਕਰੋ।
ਕਦੇ ਵੀ ਆਪਣੀਆਂ ਅੱਖਾਂ ਨੂੰ ਗੰਦੇ ਹੱਥਾਂ ਨਾਲ ਨਾ ਛੂਹੋ, ਇਸ ਨਾਲ ਅੱਖਾਂ ਦੀ ਲਾਗ ਹੋ ਸਕਦੀ ਹੈ।
ਅੱਖਾਂ 'ਤੇ ਜਲਨ ਦੀ ਸਮੱਸਿਆ ਤੋਂ ਰਾਹਤ ਲਈ ਸੂਤੀ ਕੱਪੜੇ 'ਚ ਆਈਸ ਕਿਊਬ ਰੱਖੋ ਤੇ ਇਸ ਨੂੰ ਅੱਖਾਂ 'ਤੇ ਲਗਾਓ। ਅਜਿਹਾ ਕਰਨ ਨਾਲ ਅੱਖਾਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਖੀਰਾ ਅੱਖਾਂ ਦੀ ਜਲਣ, ਥਕਾਵਟ ਅਤੇ ਸੋਜ ਨੂੰ ਦੂਰ ਕਰਨ 'ਚ ਮਦਦਗਾਰ ਹੈ। ਤੁਸੀਂ ਖੀਰੇ ਦੇ ਟੁਕੜਿਆਂ ਨੂੰ 10-15 ਮਿੰਟ ਤੱਕ ਅੱਖਾਂ 'ਤੇ ਰੱਖ ਸਕਦੇ ਹੋ, ਇਸ ਨਾਲ ਅੱਖਾਂ ਨੂੰ ਠੰਡਕ ਮਿਲੇਗੀ।
ਖੁਰਾਕ 'ਚ ਐਂਟੀ-ਆਕਸੀਡੈਂਟਸ ਭਰਪੂਰ ਚੀਜ਼ਾਂ ਜਿਵੇਂ, ਨਿੰਬੂ, ਸੰਤਰਾ, ਗੋਭੀ, ਸੇਬ, ਗ੍ਰੀਨ ਟੀ ਆਦਿ ਲਓ। ਇਹ ਤੁਹਾਨੂੰ ਪ੍ਰਦੂਸ਼ਣ ਤੋਂ ਬਚਾਉਣ 'ਚ ਮਦਦ ਕਰ ਸਕਦੇ ਹਨ।
ਘਰੋਂ ਨਿਕਲਦੇ ਸਮੇਂ ਅੱਖਾਂ 'ਤੇ ਐਨਕਾਂ ਲਗਾ ਸਕਦੇ ਹੋ। ਇਹ ਅੱਖਾਂ ਦਾ ਬਚਾਅ ਕਰਦੀਆਂ ਹਨ।