ਪਤਲੇ ਆਈਬ੍ਰੋਜ਼ ਨੂੰ ਜਲਦੀ ਕਰਨਾ ਚਾਹੁੰਦੇ ਹੋ ਮੋਟਾ, ਤਾਂ ਅਪਣਾਓ ਇਹ ਪ੍ਰਭਾਵਸ਼ਾਲੀ ਨੁਸਖ਼ੇ


By Ramandeep Kaur23, Oct 2022 01:38 PMpunjabijagran.com

ਆਈਬ੍ਰੋਜ਼ ਦਾ ਮਹੱਤਵ

ਜੇਕਰ ਤੁਹਾਡੀਆਂ ਅੱਖਾਂ ਖੂਬਸੂਰਤ ਹਨ, ਪਰ ਤੁਹਾਡੇ ਆਈਬ੍ਰੋਜ਼ ਘੱਟ ਹਨ, ਤਾਂ ਇਹ ਤੁਹਾਡੀ ਸੁੰਦਰਤਾ ਨੂੰ ਵਿਗਾੜ ਦਿੰਦੇ ਹਨ। ਇਹ ਕਾਰਗਰ ਘਰੇਲੂ ਨੁਸਖ਼ੇ ਅਪਣਾ ਕੇ ਤੁਸੀਂ ਆਈਬ੍ਰੋਜ਼ ਨੂੰ ਮੋਟਾ ਕਰ ਸਕਦੇ ਹੋ।

ਪਿਆਜ਼

ਇਕ ਚਮਚ ਪਿਆਜ਼ ਦਾ ਰਸ ਲੈ ਕੇ ਇਸ ਨੂੰ ਕਾਟਨ ਦੀ ਮਦਦ ਨਾਲ ਆਈਬ੍ਰੋਜ਼ 'ਤੇ ਲਗਾਓ। ਫਿਰ 5 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਓ।

ਮੇਥੀ

ਮੇਥੀ ਦੇ 5-6 ਬੀਜਾਂ ਨੂੰ ਭਿਓਂ ਦਿਓ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਆਈਬ੍ਰੋ 'ਤੇ ਲਗਾਓ। ਸੁੱਕਣ ਤੋਂ ਬਾਅਦ ਪਾਣੀ ਨਾਲ ਸਾਫ਼ ਕਰ ਲਓ। ਕੁਝ ਹੀ ਦਿਨਾਂ 'ਚ ਫ਼ਰਕ ਦੇਖਣ ਨੂੰ ਮਿਲੇਗਾ।

ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਵਾਲਾਂ ਦੇ ਵਾਧੇ 'ਚ ਮਦਦ ਕਰਦਾ ਹੈ। ਇਸ ਨਾਲ ਆਈਬ੍ਰੋਜ਼ ਦੀ ਮਾਲਸ਼ ਕਰੋ। ਬਿਹਤਰ ਨਤੀਜਾ ਦੇਵੇਗਾ।

ਕੱਚਾ ਦੁੱਧ

ਸੌਣ ਤੋਂ ਪਹਿਲਾਂ ਲੋੜ ਅਨੁਸਾਰ ਜੈਤੂਨ ਦਾ ਤੇਲ ਲਓ ਤੇ ਆਈਬ੍ਰੋਜ਼ ਦੀ ਮਾਲਸ਼ ਕਰੋ। ਇਸ ਨਾਲ ਤੁਹਾਡੇ ਆਈਬ੍ਰੋਜ਼ ਜਲਦੀ ਹੀ ਕਾਲੇ ਅਤੇ ਮੋਟੇ ਹੋ ​​ਜਾਂਦੇ ਹਨ।

ਸਰ੍ਹੋਂ ਦਾ ਤੇਲ

ਸਰ੍ਹੋਂ ਦਾ ਤੇਲ ਐਂਟੀਆਕਸੀਡੈਂਟ, ਪ੍ਰੋਟੀਨ ਅਤੇ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਇਹ ਤੇਲ ਵਾਲਾਂ ਨੂੰ ਕਾਲਾ ਅਤੇ ਮਜ਼ਬੂਤ ​​ਬਣਾਉਣ 'ਚ ਮਦਦ ਕਰਦਾ ਹੈ।

ਚਾਹ ਪੀਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਨਹੀਂ ਤਾਂ ਹੋ ਸਕਦੀ ਹੈ ਜਾਨਲੇਵਾ ਬਿਮਾਰੀ!