ਚਾਹ ਪੀਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਨਹੀਂ ਤਾਂ ਹੋ ਸਕਦੀ ਹੈ ਜਾਨਲੇਵਾ ਬਿਮਾਰੀ!


By Ramandeep Kaur23, Oct 2022 12:42 PMpunjabijagran.com

ਚਾਹ ਦੇ ਸ਼ੌਕੀਨ

ਬਹੁਤ ਸਾਰੇ ਲੋਕ ਚਾਹ ਦੇ ਇੰਨੇ ਸ਼ੌਕੀਨ ਹੁੰਦੇ ਹਨ ਕਿ ਉਨ੍ਹਾਂ ਨੂੰ ਹਰ ਇਕ ਜਾਂ ਦੋ ਘੰਟੇ ਬਾਅਦ ਚਾਹ ਚਾਹੀਦੀ ਹੈ। ਚਾਹ ਪੀ ਕੇ ਉਹ ਆਪਣੀ ਥਕਾਵਟ ਦੂਰ ਕਰਦੇ ਹਨ।

ਹਾਨੀਕਾਰਕ

ਜੇਕਰ ਤੁਸੀਂ ਬਹੁਤ ਜ਼ਿਆਦਾ ਚਾਹ ਪੀਂਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...

ਐਸਿਡਿਟੀ

ਚਾਹ 'ਚ ਪਾਈ ਜਾਣ ਵਾਲੀ ਕੈਫੀਨ ਕਾਰਨ ਪੇਟ 'ਚ ਗੈਸ ਬਣਦੀ ਹੈ, ਜਿਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅੰਤੜੀਆਂ ਵੀ ਖ਼ਰਾਬ ਹੋ ਸਕਦੀਆਂ ਹਨ।

ਨੀਂਦ ਦੀ ਕਮੀ

ਜ਼ਿਆਦਾ ਚਾਹ ਪੀਣ ਨਾਲ ਨੀਂਦ ਆਉਂਦੀ ਹੈ। ਨੀਂਦ ਦੀ ਕਮੀ ਕਾਰਨ ਤੁਹਾਨੂੰ ਤਣਾਅ, ਚਮੜੀ ਆਦਿ ਜਿਹੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਲੱਡ ਪ੍ਰੈਸ਼ਰ

ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਜ਼ਿਆਦਾ ਮਾਤਰਾ 'ਚ ਚਾਹ ਪੀਣ ਤੋਂ ਬਚੋ।

ਐਕਨੇ

ਚਾਹ ਦੇ ਜ਼ਿਆਦਾ ਸੇਵਨ ਨਾਲ ਸਰੀਰ ਦੇ ਹਾਰਮੋਨਜ਼ ਅਸੰਤੁਲਿਤ ਹੋ ਜਾਂਦੇ ਹਨ, ਜਿਸ ਨਾਲ ਮੁਹਾਸੇ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਡੀਹਾਈਡ੍ਰੇਸ਼ਨ

ਜ਼ਿਆਦਾ ਚਾਹ ਪੀਣ ਨਾਲ ਸਰੀਰ ਡੀਹਾਈਡ੍ਰੇਟ ਹੋ ਸਕਦਾ ਹੈ। ਦੁੱਧ ਦੀ ਚਾਹ 'ਚ ਮੌਜੂਦ ਕੈਫੀਨ ਸਰੀਰ 'ਚੋਂ ਪਾਣੀ ਨੂੰ ਸੋਖ ਲੈਂਦੀ ਹੈ, ਜਿਸ ਨਾਲ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ।

ਘਬਰਾਹਟ

ਦਰਅਸਲ, ਚਾਹ 'ਚ ਟੈਨਿਨ ਪਾਇਆ ਜਾਂਦਾ ਹੈ। ਇਸ ਲਈ ਬਹੁਤ ਜ਼ਿਆਦਾ ਚਾਹ ਪੀਣ ਨਾਲ ਘਬਰਾਹਟ ਹੋ ਸਕਦੀ ਹੈ।

ਦਵਾਈ ਸਮੇਂ ਪਰਹੇਜ਼

ਜੇਕਰ ਤੁਸੀਂ ਐਂਟੀਬਾਇਓਟਿਕਸ ਲੈਂਦੇ ਹੋ ਤਾਂ ਜ਼ਿਆਦਾ ਚਾਹ ਪੀਣ ਤੋਂ ਪਰਹੇਜ਼ ਕਰੋ। ਇਹ ਤੁਹਾਡੀਆਂ ਦਵਾਈਆਂ ਦੀ ਪ੍ਰਭਾਵਸ਼ੀਲਤਾ ਨੂੰ ਘਟਾ ਸਕਦਾ ਹੈ।

World Ayurveda day : ਸਿਹਤਮੰਦ ਅਤੇ ਜਵਾਨ ਰਹਿਣ ਲਈ ਕਰੋ ਇਸ ਤਰ੍ਹਾਂ ਦਾ ਭੋਜਨ !