ਡੈਂਡਰਫ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ, ਤਾਂ ਐਲੋਵੇਰਾ ਵਰਤੋਂ ਇਨ੍ਹਾਂ ਤਰੀਕਿਆਂ ਨਾਲ
By Neha Diwan
2023-01-31, 16:43 IST
punjabijagran.com
ਡੈਂਡਰਫ ਦੀ ਸਮੱਸਿਆ
ਅੱਜਕੱਲ੍ਹ ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਆਮ ਹੈ। ਇਹ ਖੋਪੜੀ 'ਤੇ ਖੁਜਲੀ ਅਤੇ ਸੋਜ ਦਾ ਕਾਰਨ ਬਣਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ।
ਐਲੋਵੇਰਾ
ਵਾਲਾਂ ਦੀ ਦੇਖਭਾਲ ਵਿੱਚ ਐਲੋਵੇਰਾ ਨੂੰ ਸ਼ਾਮਲ ਕਰਕੇ ਤੁਸੀਂ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਨਿੰਬੂ ਦੇ ਨਾਲ
ਇੱਕ ਕਟੋਰੀ ਵਿੱਚ 3-4 ਚੱਮਚ ਐਲੋਵੇਰਾ ਜੈੱਲ ਲਓ, ਇੱਕ ਜਾਂ ਦੋ ਚੱਮਚ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਣ ਨਾਲ ਖੋਪੜੀ ਦੀ ਮਾਲਿਸ਼ ਕਰੋ, ਲਗਭਗ 30 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।
ਐਪਲ ਸਾਈਡਰ ਵਿਨੇਗਰ
ਇਕ ਕਟੋਰੀ 'ਚ 4-5 ਚੱਮਚ ਐਲੋਵੇਰਾ ਜੈੱਲ ਲਓ, ਉਸ 'ਚ ਇਕ ਚੱਮਚ ਸਿਰਕਾ ਤੇ ਇਕ ਚੱਮਚ ਸ਼ਹਿਦ ਮਿਲਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਵਾਲਾਂ 'ਤੇ ਮਾਲਿਸ਼ ਕਰੋ। 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ।
ਦਹੀਂ ਤੇ ਐਲੋਵੇਰਾ ਜੈੱਲ
ਇਕ ਕਟੋਰੀ 'ਚ ਅੱਧਾ ਕੱਪ ਦਹੀਂ ਲਓ, ਉਸ 'ਚ ਇਕ ਚਮਚ ਐਲੋਵੇਰਾ ਜੈੱਲ ਤੇ ਜੈਤੂਨ ਦਾ ਤੇਲ ਮਿਲਾਓ। ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਪੇਸਟ ਨੂੰ ਵਾਲਾਂ 'ਤੇ ਲਗਾਓ, ਲਗਭਗ 30 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।
ਐਲੋਵੇਰਾ ਤੇ ਨਾਰੀਅਲ ਤੇਲ
ਇਸ ਦੇ ਲਈ ਇਕ ਕਟੋਰੀ 'ਚ 2 ਚੱਮਚ ਐਲੋਵੇਰਾ ਜੈੱਲ ਲਓ, ਉਸ 'ਚ ਨਾਰੀਅਲ ਦਾ ਤੇਲ ਮਿਲਾਓ। ਇਸ ਮਿਸ਼ਰਣ ਨਾਲ ਖੋਪੜੀ ਦੀ ਮਾਲਿਸ਼ ਕਰੋ। ਲਗਭਗ 30 ਮਿੰਟ ਬਾਅਦ ਹਲਕੇ ਸ਼ੈਂਪੂ ਨਾਲ ਧੋਤਾ ਜਾ ਸਕਦਾ ਹੈ।
Yoga For Eyes: ਅੱਖਾਂ ਦੀ ਖੁਸ਼ਕੀ ਨੂੰ ਘਟਾਉਣ ਤੇ ਫੋਕਸ ਵਧਾਉਣ 'ਚ ਮਦਦ ਕਰਨਗੇ ਇਹ ਆਸਣ
Read More