ਜੇ ਤੁਸੀਂ ਵੀ ਸਕਿਨ ਦੇ ਓਪਨ ਪੋਰਜ਼ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
By Ramandeep Kaur
2022-11-19, 11:48 IST
punjabijagran.com
ਕਾਰਨ
ਓਪਨ ਪੋਰਜ਼ ਹੋਣ ਦੇ ਕਈ ਕਾਰਨ ਹਨ। ਜ਼ਿਆਦਾ ਮੇਕਅੱਪ, ਪ੍ਰਦੂਸ਼ਣ ਆਦਿ ਦੇ ਕਾਰਨ ਸਕਿਨ ਦੇ ਪੋਰਜ਼ ਵੱਡੇ ਹੋ ਜਾਂਦੇ ਹਨ। ਇਸ ਤੋਂ ਨਿਜਾਤ ਲਈ ਲੋਕ ਕਈ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ।
ਐਲੋਵੇਰਾ ਜੈੱਲ
ਚਿਹਰੇ ਦੇ ਓਪਨ ਪੋਰਜ਼ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਚਿਰਹੇ 'ਤੇ ਰੋਜ਼ਾਨਾ ਐਲੋਵੇਰਾ ਜੈੱਲ ਦੀ ਮਸਾਜ ਕਰ ਸਕਦੇ ਹੋ।
ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਸੁੱਕ ਜਾਣ 'ਤੇ ਪਾਣੀ ਨਾਲ ਧੋ ਲਓ।
ਨਿੰਮ ਦੇ ਪੱਤੇ
ਨਿੰਮ 'ਚ ਮੌਜੂਦ ਤੱਤ ਸਕਿਨ ਦੇ ਵੱਡੇ ਪੋਰਜ਼ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਨਿੰਮ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ 15-20 ਮਿੰਟ ਲਈ ਚਿਹਰੇ 'ਤੇ ਲਗਾਓ ਫਿਰ ਧੋ ਲਓ।
ਦਹੀਂ
ਦਹੀਂ ਦੀ ਵਰਤੋਂ ਨਾਲ ਸਕਿਨ ਸਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਦਹੀਂ ਨੂੰ ਰੋਜ਼ਾਨਾ ਚਿਹਰੇ 'ਤੇ ਲਗਾਓ ਅਸਰ ਦਿਖਾਈ ਦੇਵੇਗਾ।
ਨਿੰਬੂ
ਨਿੰਬੂ ਦੇ ਰਸ ਨੂੰ ਚਿਹਰੇ 'ਤੇ ਲਗਾਓ, ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ।ਇਹ ਓਪਨ ਪੋਰਜ਼ ਨੂੰ ਛੋਟਾ ਕਰਨ 'ਚ ਕਾਫੀ ਅਸਰਦਾਰ ਹੈ।
ਆਈਸ ਕਿਊਬ
ਓਪਨ ਪੋਰਜ਼ ਨੂੰ ਛੋਟਾ ਕਰਨ ਲਈ ਤੁਸੀਂ ਆਈਸ ਕਿਊਬ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਨੂੰ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ।
ਖੁਦ ਕਰ ਰਹੇ ਹੋ ਵੈਕਸਿੰਗ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Read More