ਖੁਦ ਕਰ ਰਹੇ ਹੋ ਵੈਕਸਿੰਗ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
By Ramandeep Kaur
2022-11-19, 11:13 IST
punjabijagran.com
ਵੈਕਸਿੰਗ
ਪਾਰਲਰ 'ਚ ਵੈਕਸਿੰਗ ਦਾ ਖਰਚਾ, ਘੰਟੇ ਬੱਧੀ ਇੰਤਜ਼ਾਰ ਤੇ ਸਾਫ਼-ਸਫ਼ਾਈ ਨੂੰ ਦੇਖਦਿਆਂ ਅਜਿਹਾ ਲੱਗਦਾ ਹੈ ਕਿ ਘਰ 'ਚ ਵੈਕਸਿੰਗ ਕਰਨਾ ਹੀ ਬਿਹਤਰ ਹੈ।
ਪਾਰਲਰ
ਅਣਚਾਹੇ ਵਾਲ਼ਾਂ ਨੂੰ ਹਟਾਉਣ ਲਈ ਸ਼ੇਵਿੰਗ, ਹੇਅਰ ਰਿਮੂਵਲ ਕ੍ਰੀਮ ਤੋਂ ਵੈਕਸਿੰਗ ਵਧੇਰੇ ਪ੍ਰਭਾਵੀ ਹੁੰਦੀ ਹੈ, ਪਰ ਖੁਦ ਵੈਕਸਿੰਗ ਕਰਨਾ ਪਾਰਲਰ ਦੇ ਪ੍ਰੋਫੈਸ਼ਨ ਤੋਂ ਅਲੱਗ ਹੁੰਦੀ ਹੈ।
ਰੈਸ਼ੇਜ਼, ਖੁਜਲੀ
ਘਰ ਵੈਕਸਿੰਗ ਕਰਦੇ ਸਮੇਂ ਜੇ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਸਕਿਨ 'ਤੇ ਰੈਸ਼ੇਜ਼, ਖੁਜਲੀ ਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਵੈਕਸ ਦਾ ਟੈਂਪਰੇਚਰ
ਵੈਕਸਿੰਗ ਕਰਦੇ ਹੋਏ ਵੈਕਸ ਦੇ ਟੈਂਪਰੇਚਰ ਦਾ ਧਿਆਨ ਰੱਖੋ, ਜ਼ਿਆਦਾ ਗਰਮ ਵੈਕਸ ਸਕਿਨ ਨੂੰ ਜਲਾ ਸਕਦੀ ਹੈ ਜਦਕਿ ਠੰਢੀ ਵੈਕਸ ਨਾਲ ਵਾਲ਼ ਚੰਗੀ ਤਰ੍ਹਾਂ ਰਿਮੂਵ ਨਹੀਂ ਹੁੰਦੇ।
ਵੈਕਸ ਲੇਅਰ
ਹੱਥਾਂ-ਪੈਰਾਂ ਦਾ ਇੱਕ-ਇੱਕ ਵਾਲ਼ ਹਟਾਉਣ ਲਈ ਵੈਕਸ ਦੀ ਮੋਟੀ ਲੇਅਰ ਦੀ ਜ਼ਰੂਰਤ ਨਹੀਂ ਹੈ ਬਲਕਿ ਇਹ ਵਾਲ਼ ਪਤਲੀ ਲੇਅਰ ਨਾਲ ਅਸਾਨੀ ਨਾਲ ਨਿਕਲ ਜਾਣਗੇ।
ਸਟ੍ਰਿਪ ਖਿੱਚਣ ਦਾ ਤਰੀਕਾ
ਵੈਕਸਿੰਗ ਦੇ ਦਰਦ ਤੋਂ ਬਚਣ ਲਈ ਔਰਤਾਂ ਸਟ੍ਰਿਪ ਨੂੰ ਹੌਲੀ-ਹੌਲੀ ਖਿੱਚਦੀਆਂ ਹਨ, ਇਸ ਨਾਲ ਜ਼ਿਆਦਾ ਦਰਦ ਹੁੰਦਾ ਹੈ। ਸਹੀ ਤਰੀਕਾ ਹੈ ਸਟ੍ਰਿਪ ਨੂੰ ਇੱਕੋ ਵਾਰ ਤੇਜ਼ੀ ਨਾਲ ਖਿੱਚਣਾ।
ਜ਼ਖਮ 'ਤੇ ਵੈਕਸ
ਜੇ ਸਕਿਨ 'ਤੇ ਸੱਟ ਲੱਗ ਜਾਂਦੀ ਹੈ, ਕੱਟ ਲੱਗ ਜਾਂਦਾ ਹੈ, ਤਾਂ ਉੱਥੇ ਵੈਕਸਿੰਗ ਕਰਨ ਦੀ ਗਲਤੀ ਨਾ ਕਰੋ।
ਮੌਨਸੂਨ ਲਈ ਸਭ ਤੋਂ ਵਧੀਆ ਹਨ ਇਹ ਜੁੱਤੇ, ਜੋ ਤੁਹਾਨੂੰ ਬਣਾ ਦੇਣਗੇ ਸਟਾਈਲਿਸ਼
Read More