ਜੇਕਰ ਤੁਸੀਂ ਵੀ ਕਮਰ ਦੇ ਦਰਦ ਤੋਂ ਪਰੇਸ਼ਾਨ ਹੋ ਤੇ ਲੰਬੇ ਸਮੇਂ ਤੋਂ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਕਾਰਨ ਚੰਗੀ ਤਰ੍ਹਾਂ ਸੌਣ ਵਿੱਚ ਅਸਮਰੱਥ ਹੋ ਜਾਂ ਤੁਹਾਨੂੰ ਝੁਕਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਇਹਨਾਂ ਨੂੰ ਆਮ ਲੱਛਣ ਨਾ ਸਮਝੋ।
ਇਨ੍ਹਾਂ ਸਾਰੇ ਸੰਕੇਤਾਂ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਸਰੀਰ ਵਿਚ ਕੁਝ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਹੈ। ਕਮਰ ਦਰਦ ਦੀ ਸਮੱਸਿਆ ਆਮ ਤੌਰ 'ਤੇ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਦੇਖੀ ਜਾਂਦੀ ਹੈ।
ਸਰੀਰ ਨੂੰ ਮਜ਼ਬੂਤ ਹੱਡੀਆਂ ਤੇ ਨਵੇਂ ਸੈੱਲ ਬਣਾਉਣ ਲਈ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ। ਵਿਟਾਮਿਨ ਡੀ ਦੀ ਪ੍ਰਾਪਤੀ ਲਈ ਰੋਜ਼ਾਨਾ ਸਵੇਰੇ ਕਰੀਬ 40 ਮਿੰਟ ਧੁੱਪ 'ਚ ਬੈਠਣਾ ਫਾਇਦੇਮੰਦ ਹੁੰਦਾ ਹੈ।
ਵਿਟਾਮਿਨ ਡੀ ਦੀ ਤਰ੍ਹਾਂ, ਵਿਟਾਮਿਨ ਸੀ ਦੀ ਕਮੀ ਨਾਲ ਵੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਹੋ ਸਕਦਾ ਹੈ ਕਿਉਂਕਿ ਵਿਟਾਮਿਨ ਸੀ ਸਰੀਰ ਵਿੱਚ ਕੈਲਸ਼ੀਅਮ ਨੂੰ ਜਜ਼ਬ ਕਰਨ ਵਿੱਚ ਵੀ ਮਦਦ ਕਰਦਾ ਹੈ।
ਵਿਟਾਮਿਨ ਬੀ ਕੰਪਲੈਕਸ ਵਿਟਾਮਿਨਾਂ ਦਾ ਇੱਕ ਸਮੂਹ ਹੈ, ਜੋ ਸਰੀਰ ਲਈ ਬਹੁਤ ਮਹੱਤਵਪੂਰਨ ਹਨ। ਵਿਟਾਮਿਨ ਬੀ1, ਬੀ6 ਅਤੇ ਬੀ12 ਸਰੀਰ ਲਈ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਦੀ ਕਮੀ ਨਾਲ ਕਮਰ ਅਤੇ ਪਿੱਠ ਵਿੱਚ ਦਰਦ ਵੀ ਹੋ ਸਕਦਾ ਹੈ।
ਜਦੋਂ ਪਿੱਠ ਦੇ ਦਰਦ ਕਾਰਨ ਮਾਸਪੇਸ਼ੀਆਂ ਵਿੱਚ ਕੜਵੱਲ ਹੁੰਦੀ ਹੈ, ਤਾਂ ਵਿਟਾਮਿਨ ਈ ਇਸ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਿਟਾਮਿਨ-ਈ ਪਿੱਠ ਦੇ ਹੇਠਲੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦੈ।
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਤੋਂ ਇਲਾਵਾ ਮੈਗਨੀਸ਼ੀਅਮ ਦੀ ਵੀ ਲੋੜ ਹੁੰਦੀ ਹੈ। ਮੈਗਨੀਸ਼ੀਅਮ ਮਾਸਪੇਸ਼ੀਆਂ ਅਤੇ ਨਰਵਸ ਸਿਸਟਮ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ।