ਜੇ ਕਾਲੇ ਹੋ ਗਏ ਹਨ ਅੰਡਰਆਰਮਸ ਤਾਂ ਜ਼ਰੂਰ ਅਜ਼ਮਾਓ ਇਹ ਘਰੇਲੂ ਨੁਸਖੇ
By Neha Diwan
2023-04-13, 15:19 IST
punjabijagran.com
ਪਸੀਨੇ ਦੀ ਵਜ੍ਹਾ
ਗਰਮੀਆਂ ਦੇ ਮੌਸਮ 'ਚ ਪਸੀਨੇ ਦੀ ਵਜ੍ਹਾ ਨਾਲ ਹਰ ਕਿਸੇ ਦੀ ਹਾਲਤ ਖਰਾਬ ਹੋ ਜਾਂਦੀ ਹੈ ਅਤੇ ਜ਼ਿਆਦਾ ਪਸੀਨਾ ਆਉਣ ਨਾਲ ਕਈ ਲੋਕਾਂ ਨੂੰ ਅੰਡਰਆਰਮਸ 'ਚ ਕਾਲੇਪਨ ਦੀ ਸਮੱਸਿਆ ਵੀ ਹੋ ਜਾਂਦੀ ਹੈ।
ਅੰਡਰਆਰਮਸ ਤੋਂ ਬਹੁਤ ਜ਼ਿਆਦਾ ਪਸੀਨਾ ਆਉਣਾ
ਉਸ ਜਗ੍ਹਾ ਦੀ ਚਮੜੀ ਬਹੁਤ ਜ਼ਿਆਦਾ ਕਾਲਾ ਹੋ ਜਾਂਦੈ ਖਾਸ ਤੌਰ 'ਤੇ ਅਜਿਹੀਆਂ ਔਰਤਾਂ ਨੂੰ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਪੱਛਮੀ ਪਹਿਰਾਵਾ ਜਾਂ ਸਲੀਵਲੇਸ ਕੁਰਤੀ ਪਹਿਨਣਾ ਪਸੰਦ ਕਰਦੀਆਂ ਹਨ।
ਬੇਕਿੰਗ ਸੋਡਾ ਅਤੇ ਹਲਦੀ
1 ਚਮਚ ਬੇਕਿੰਗ ਸੋਡਾ 2 ਚੁਟਕੀ ਹਲਦੀ ਪਾਊਡਰ ਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਇਸ ਪੇਸਟ ਨੂੰ ਅੰਡਰਆਰਮਸ ਦੇ ਕਾਲੇ ਧੱਬਿਆਂ 'ਤੇ ਲਗਾਓ, ਤੇ ਸੁੱਕਣ ਦਿਓ। ਸੁੱਕਣ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।
ਆਲੂ ਤੇ ਖੀਰੇ ਦੀ ਪੁਰਾਣਾ ਨੁਸਖਾ
ਕਟੋਰੀ ਵਿੱਚ ਖੀਰੇ ਤੇ ਆਲੂ ਦਾ ਰਸ ਕੱਢ ਕੇ ਇੱਕ ਮਿਸ਼ਰਣ ਤਿਆਰ ਕਰੋ ਤੇ ਇਸ ਨੂੰ ਕਾਟਨ ਨਾਲ ਅੰਡਰਆਰਮਸ 'ਤੇ ਲਗਾਓ ਤੇ 20 ਮਿੰਟ ਲਈ ਰੱਖੋ। ਅੰਡਰਆਰਮਜਸ ਦਾ ਕਾਲਾਪਨ ਜਲਦੀ ਦੂਰ ਹੋ ਜਾਵੇਗਾ।
ਘਰੇਲੂ ਦਵਾਈ ਵੇਸਣ
ਇੱਕ ਕਟੋਰੀ ਵਿੱਚ ਵੇਸਣ ਦਾ ਆਟਾ, ਨਿੰਬੂ ਦਾ ਰਸ ਅਤੇ ਦਹੀਂ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਅਤੇ ਇਸ ਨੂੰ 15 ਮਿੰਟ ਤਕ ਕਾਲੇ ਥਾਂ 'ਤੇ ਲਗਾਓ। ਕੁਝ ਹੀ ਦਿਨਾਂ 'ਚ ਅੰਡਰਆਰਮਸ ਦਾ ਕਾਲਾਪਨ ਦੂਰ ਹੋ ਜਾਵੇਗਾ।
ਇਸ ਤੇਲ ਨਾਲ ਮਜ਼ਬੂਤ ਹੋਣਗੇ ਵਾਲ, ਜ਼ਰੂਰ ਕਰੋ ਟ੍ਰਾਈ
Read More