ਇਸ ਤੇਲ ਨਾਲ ਮਜ਼ਬੂਤ ਹੋਣਗੇ ਵਾਲ, ਜ਼ਰੂਰ ਕਰੋ ਟ੍ਰਾਈ
By Neha Diwan
2023-04-11, 16:09 IST
punjabijagran.com
ਮਜ਼ਬੂਤ ਵਾਲ
ਮਜ਼ਬੂਤ ਵਾਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਵਾਲ ਟੁੱਟਣ ਅਤੇ ਝੜਨੇ ਸ਼ੁਰੂ ਹੋ ਸਕਦੇ ਹਨ। ਇਸ ਲਈ ਤੁਹਾਨੂੰ ਆਪਣੇ ਵਾਲਾਂ ਦੀ ਸਹੀ ਦੇਖਭਾਲ ਕਰਨੀ ਚਾਹੀਦੀ ਹੈ।
ਤੇਲ ਦੀ ਵਰਤੋਂ
ਵਾਲਾਂ ਨੂੰ ਮਜ਼ਬੂਤ ਕਰਨ ਲਈ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਤੇਲ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਘਰ 'ਚ ਵੀ ਤੇਲ ਬਣਾ ਸਕਦੇ ਹੋ।
ਆਂਵਲਾ ਦਾ ਤੇਲ
ਆਂਵਲੇ ਦੀ ਵਰਤੋਂ ਸਦੀਆਂ ਤੋਂ ਵਾਲਾਂ ਲਈ ਕੀਤੀ ਜਾਂਦੀ ਰਹੀ ਹੈ ਆਂਵਲੇ ਨੂੰ ਚਾਰ ਹਿੱਸਿਆਂ 'ਚ ਕੱਟ ਲਓ। ਇਸ ਨੂੰ ਇਕ ਘੰਟੇ ਲਈ ਛਾਂ ਵਿਚ ਸੁਕਾ ਲਓ। ਹੁਣ ਆਂਵਲੇ 'ਚ ਦੋ ਚੱਮਚ ਤਿਲ ਦਾ ਤੇਲ ਪਾਓ, ਦੋ ਚਮਚ ਨਰੀਅਲ ਤੇਲ ਪਾਓ।
ਅੱਗੇ ਕੀ ਕਰਨ ਹੈ?
ਮਿਸ਼ਰਣ ਨੂੰ ਘੱਟ ਅੱਗ 'ਤੇ ਪਕਾਓ। ਤੇਲ 'ਚੋਂ ਬੁਲਬਲੇ ਨਿਕਲਣ ਲੱਗੇ ਤਾਂ ਸਮਝ ਲਓ ਕਿ ਤੇਲ ਪੱਕ ਗਿਐ। ਤੇਲ ਨੂੰ ਬੋਤਲ 'ਚ ਸਟੋਰ ਕਰੋ। ਇਸ ਤੇਲ ਨੂੰ ਕਰੀਬ ਇਕ ਹਫਤੇ ਲਈ ਠੰਡੀ ਜਗ੍ਹਾ 'ਤੇ ਰੱਖੋ। ਹੁਣ ਤੁਸੀਂ ਇਸ ਤੇਲ ਦੀ ਵਰਤੋਂ ਕਰ ਸਕਦੇ ਹੋ।
ਇਸ ਤੇਲ ਦੇ ਫਾਇਦੇ
ਵਾਲਾਂ ਨੂੰ ਸਿਹਤਮੰਦ ਬਣਾਉਣ ਦਾ ਕੰਮ ਕਰਦਾ ਹੈ। ਵਾਲ ਸਫੇਦ ਹਨ ਤਾਂ ਆਂਵਲੇ ਤੋਂ ਬਣਿਆ ਇਹ ਤੇਲ ਬਹੁਤ ਫਾਇਦੇਮੰਦ ਹੋਵੇਗਾ। ਇਸ ਤੇਲ ਦੀ ਵਰਤੋਂ ਤੁਸੀਂ ਝੜਦੇ ਵਾਲਾਂ ਲਈ ਵੀ ਕਰ ਸਕਦੇ ਹੋ।
ਹਿਬਿਸਕਸ ਦਾ ਤੇਲ
ਸਭ ਤੋਂ ਪਹਿਲਾਂ ਹਿਬਿਸਕਸ ਦੇ ਫੁੱਲਾਂ ਤੇ ਪੱਤਿਆਂ ਨੂੰ ਸਾਫ਼ ਕਰਕੇ ਠੰਡੇ ਪਾਣੀ ਨਾਲ ਧੋ ਲਓ। ਇਨ੍ਹਾਂ ਨੂੰ ਸੁਕਾਉਣ ਲਈ ਧੁੱਪ ਜਾਂ ਓਵਨ ਵਿੱਚ ਰੱਖੋ। ਹੁਣ ਪੈਨ ਵਿਚ ¼ ਕੱਪ ਆਰਗੈਨਿਕ ਨਾਰੀਅਲ ਤੇਲ ਅਤੇ ¼ ਕੱਪ ਬਦਾਮ ਦਾ ਤੇਲ ਪਾਓ।
ਅੱਗੇ ਇਸ ਤਰ੍ਹਾਂ ਬਣਾਓ
ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਦਿਓ ਤੇ ਇਸ ਵਿਚ ਹਿਬਿਸਕਸ ਦੇ ਫੁੱਲ ਤੇ ਪੱਤੇ ਪਾਓ। ਘੱਟ ਅੱਗ 'ਤੇ ਗੈਸ ਬਣਾਉ ਅਤੇ ਤੇਲ ਨੂੰ ਲਗਭਗ 5 ਮਿੰਟ ਤੱਕ ਪਕਾਓ। ਇਸ ਤੇਲ ਨੂੰ ਇੱਕ ਬੋਤਲ ਵਿੱਚ ਭਰ ਕੇ 1 ਹਫ਼ਤੇ ਲਈ ਰੱਖੋ
ਇਸ ਤੇਲ ਦੇ ਫਾਇਦੇ
ਹਿਬਿਸਕਸ ਦਾ ਫੁੱਲ ਵਾਲਾਂ ਵਿੱਚ ਡੈਂਡਰਫ ਨੂੰ ਘੱਟ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਵਾਲਾਂ ਦਾ ਵਿਕਾਸ ਵਧੇਗਾ। ਰੇਸ਼ਮੀ ਅਤੇ ਚਮਕਦਾਰ ਵਾਲਾਂ ਲਈ ਵੀ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ।
ਇਸ ਗਰਮੀਆਂ 'ਚ ਟ੍ਰਾਈ ਕਰੋ ਚਾਕਲੇਟ ਲੱਸੀ, ਦੇਖੋ ਰੈਸਿਪੀ
Read More