ਜੇ ਹੈ ਮਾਈਗ੍ਰੇਨ ਦੀ ਸਮੱਸਿਆ, ਦੂਰ ਕਰਨ ਲਈ ਖਾਓ ਇਹ 5 ਚੀਜ਼ਾਂ


By Neha Diwan2023-02-24, 14:34 ISTpunjabijagran.com

ਮਾਈਗ੍ਰੇਨ

ਜ਼ਿਆਦਾ ਤਣਾਅ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਮਾਈਗ੍ਰੇਨ ਦੀ ਸਮੱਸਿਆ ਹੋ ਜਾਂਦੀ ਹੈ। ਮਾਈਗ੍ਰੇਨ ਹੋਣ 'ਤੇ ਕਦੇ ਸਿਰ 'ਚ ਹਲਕਾ ਜਿਹਾ ਦਰਦ ਹੁੰਦਾ ਹੈ ਅਤੇ ਕਦੇ ਤੇਜ਼ ਦਰਦ ਹੁੰਦਾ ਹੈ। ਇਹ ਦਰਦ ਕਈ ਵਾਰ ਅਸਹਿ ਹੋ ਜਾਂਦਾ ਹੈ।

ਇਸਦੇ ਕਾਰਨ

ਸਿਹਤ ਮਾਹਿਰਾਂ ਅਨੁਸਾਰ ਠੰਢ, ਮਾਨਸਿਕ ਤਣਾਅ, ਨਸਾਂ ਵਿੱਚ ਤਣਾਅ, ਥਕਾਵਟ, ਕਬਜ਼, ਨਸ਼ਾ, ਅਨੀਮੀਆ ਆਦਿ ਕਾਰਨ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ।

ਡਾਰਕ ਚਾਕਲੇਟ ਖਾਓ

ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਡਾਰਕ ਚਾਕਲੇਟ ਦਾ ਖਾ ਸਕਦੇ ਹੋ। ਇਸ 'ਚ ਮੈਗਨੀਸ਼ੀਅਮ ਹੁੰਦੈ, ਜੋ ਹਾਰਮੋਨਲ ਅਸੰਤੁਲਨ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੈ। ਇਸ ਦੇ ਸੇਵਨ ਨਾਲ ਸੋਜ ਵੀ ਘੱਟ ਹੁੰਦੀ ਹੈ

ਕੇਲਾ ਖਾਓ

ਕੇਲੇ ਦਾ ਸੇਵਨ ਕਰਨ ਨਾਲ ਸਰੀਰ ਵਿਚ ਤੁਰੰਤ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਮੈਗਨੀਸ਼ੀਅਮ ਭਰਪੂਰ ਭੋਜਨ ਖਾਣ ਨਾਲ ਬਲੱਡ ਸ਼ੂਗਰ ਅਤੇ ਮਾਈਗ੍ਰੇਨ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।

ਸਮੁੰਦਰੀ ਭੋਜਨ ਖਾਓ

ਜੇਕਰ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਸਮੁੰਦਰੀ ਭੋਜਨ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ ਦੇ ਲਈ ਹਫਤੇ 'ਚ ਦੋ ਵਾਰ ਟੁਨਾ, ਸਾਲਮਨ ਫਿਸ਼ ਸਮੇਤ ਸਮੁੰਦਰੀ ਭੋਜਨ ਖਾਓ।

ਬਦਾਮ ਖਾਓ

ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੋਜ਼ਾਨਾ ਬਦਾਮ ਖਾਓ। ਇਸ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ। ਇਸ ਦੇ ਲਈ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਆਂਵਲੇ ਦਾ ਜੂਸ ਪੀਓ

ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਆਂਵਲੇ ਦੇ ਜੂਸ ਦਾ ਸੇਵਨ ਵੀ ਕਰ ਸਕਦੇ ਹੋ। ਇਸ 'ਚ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਮਾਈਗ੍ਰੇਨ 'ਚ ਫਾਇਦੇਮੰਦ ਹੁੰਦੇ ਹਨ।

ਕੀ ਚਾਟ ਹੋ ਸਕਦੀ ਹੈ ਸਿਹਤਮੰਦ ਭੋਜਨ ? ਜਾਣੋ ਐਕਸਪਰਟ ਨੇ ਕੀ ਦਿੱਤੇ ਜਵਾਬ