ਲੱਦਾਖ ਜਾਣ ਦਾ ਬਣਾ ਰਹੇ ਹੋ ਮਨ ਤਾਂ ਇਨ੍ਹਾਂ ਗੱਲਾ ਦਾ ਰੱਖੋ ਧਿਆਨ
By Ramandeep Kaur
2022-09-28, 17:45 IST
punjabijagran.com
ਵਾਹਨ
ਲੱਦਾਖ 'ਚ ਘੁੰਮਣਾ ਕਾਫੀ ਮਹਿੰਗਾ ਹੈ, ਇਸ ਲਈ ਇੱਥੇ ਸ਼ੇਅਰ ਟੈਕਸੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਨੋ-ਪਲਾਸਟਿਕ ਜ਼ੋਨ
ਲੱਦਾਖ 'ਚ ਪਲਾਸਟਿਕ ਦੀ ਵਰਤੋਂ 'ਤੇ ਬੈਨ ਹੈ। ਇਸ ਲਈ ਜੋ ਵੀ ਕੂੜਾ ਹੋਵੇ ਆਪਣੇ ਕੋਲ ਰੱਖੋ ਜਾਂ ਕੂੜਾਦਾਨ 'ਚ ਪਾਓ।
ਸਟੇਅ
ਲੇਹ ਸਿਟੀ 'ਚ ਰੁਕਣ ਲਈ ਬਹੁਤ ਸਾਰੇ ਹੋਮਸਟੇਅ ਮਿਲ ਜਾਂਦੇ ਹਨ, ਇਸ ਲਈ ਮਹਿੰਗੀਆਂ ਥਾਵਾਂ ਤੋਂ ਬਚੋ।
ਆਕਸੀਜਨ
ਜ਼ਿਆਦਾ ਉਚਾਈ ਕਾਰਨ ਕਈਆਂ ਨੂੰ ਇੱਥੇ ਸਾਹ 'ਚ ਦਿੱਕਤ ਆ ਸਕਦੀ ਹੈ। ਇਸ ਲਈ ਆਪਣੇ ਕੋਲ ਆਕਸੀਜਨ ਸਿਲੰਡਰ ਵੀ ਰੱਖ ਸਕਦੇ ਹੋ।
ਨੋ ਸਮੋਕ
ਲੱਦਾਖ 'ਚ ਜਨਤਕ ਥਾਵਾਂ 'ਤੇ ਬੀੜੀ-ਸਿਗਰਟ ਪੀਣਾ ਮਨਾ ਹੈ। ਇਸ ਲਈ ਇਨ੍ਹਾਂ ਦੇ ਸੇਵਨ ਤੋਂ ਗੁਰੇਜ਼ ਕਰੋ।
ਖਾਣਾ
ਜੇ ਤੁਹਾਨੂੰ ਵੀ ਵਾਤਾਵਰਨ ਦੇ ਅਨੁਕੂਲ ਹੋਣ 'ਚ ਸਮਾਂ ਲੱਗਦਾ ਹੈ ਤਾਂ ਇੱਥੋਂ ਦਾ ਸਥਾਨਕ ਖਾਣਾ ਖਾਣ ਤੋਂ ਪਰਹੇਜ਼ ਕਰੋ।
ਮੌਸਮ
ਲੱਦਾਖ 'ਚ ਮੌਸਮ ਮਿੰਟਾਂ 'ਚ ਬਦਲ ਜਾਂਦਾ ਹੈ। ਇਸ ਲਈ ਠੰਡੇ ਤੇ ਗਰਮ ਦੋਵਾਂ ਤਰ੍ਹਾਂ ਦੇ ਕੱਪੜੇ ਆਪਣੇ ਨਾਲ ਜ਼ਰੂਰ ਲੈ ਕੇ ਜਾਓ।
ਸ਼ਲਗਮ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਬਣਾਓ ਇਹ ਡਿਸ਼
Read More