ਤੁਲਸੀ ਦੇ ਗੁਣਾਂ ਤੋਂ ਨਹੀਂ ਹੋ ਜਾਣੂ, ਤਾਂ ਪੜ੍ਹੋ ਅਨੇਕਾਂ ਰੋਗਾਂ ਲਈ ਰਾਮਬਾਣ ਤੁਲਸੀ ਦੇ ਫਾਇਦੇ


By Ramandeep Kaur26, Oct 2022 10:28 AMpunjabijagran.com

ਘਰ ਦੀ ਸ਼ਾਨ

ਹਿੰਦੂ ਧਰਮ ਦੇ ਪੈਰੋਕਾਰਾਂ ਨੇ ਮੁੱਢ-ਕਦੀਮ ਤੋਂ ਹੀ ਇਸ ਦੇ ਗੁਣਾਂ ਨੂੰ ਪਛਾਣਿਆ ਤੇ ਘਰ ਦੀ ਸ਼ਾਨ ਬਣਾ ਕੇ ਵਿਹੜੇ 'ਚ ਲਗਾਇਆ।

ਤੁਲਸੀ ਦੀਆਂ ਕਿਸਮਾਂ

ਤੁਲਸੀ ਦੋ ਤਰ੍ਹਾਂ ਦੀ ਹੁੰਦੀ ਹੈ-ਇਕ ਹਰੀ ਪੱਤੀਆਂ ਵਾਲੀ ਜਿਸ ਨੂੰ ਸ੍ਰੀ ਤੁਲਸੀ, ਰਾਮ ਤੁਲਸੀ ਜਾਂ ਸਫੈਦ ਤੁਲਸੀ ਕਹਿੰਦੇ ਹਨ। ਦੂਸਰੀ ਹਲਕੀਆਂ ਨੀਲੀਆਂ ਪੱਤੀਆਂ ਵਾਲੀ ਹੁੰਦੀ ਹੈ, ਜਿਸ ਨੂੰ ਕ੍ਰਿਸ਼ਨਾ ਤੁਲਸੀ ਜਾਂ ਕਾਲੀ ਤੁਲਸੀ ਕਹਿੰਦੇ ਹਨ।

ਤੁਲਸੀ ਵਾਲੀ ਚਾਹ

ਤੁਲਸੀ ਦੇ ਪੱਤਿਆਂ ਦੀ ਚਾਹ ਪੀਣ ਨਾਲ ਗਲਾ ਖ਼ਰਾਬ, ਨਜ਼ਲਾ ਤੇ ਕਿਡਨੀ ਰੋਗਾਂ ਤੋਂ ਰਾਹਤ ਮਿਲਦੀ ਹੈ।

ਮੂੰਹ ਦੇ ਛਾਲੇ

ਮੂੰਹ 'ਚ ਛਾਲੇ ਹੋਣ 'ਤੇ ਇਸ ਦੇ 10-15 ਪੱਤੇ ਦਿਨ 'ਚ ਦੋ-ਤਿੰਨ ਵਾਰ ਚਬਾਉਣ ਨਾਲ ਛਾਲਿਆਂ ਤੋਂ ਕਾਫ਼ੀ ਰਾਹਤ ਮਿਲਦੀ ਹੈ।

ਸਿਰਦਰਦ ਤੋਂ ਛੁਟਕਾਰਾ

ਸਿਰਦਰਦ ਹੋਣ 'ਤੇ ਤੁਲਸੀ ਦੇ ਰਸ ਨੂੰ ਕਪੂਰ 'ਚ ਮਿਲਾ ਕੇ ਪੇਸਟ ਬਣਾ ਕੇ ਮੱਥੇ 'ਤੇ ਲਗਾਉਣ ਨਾਲ ਸਿਰਦਰਦ ਤੋਂ ਛੇਤੀ ਛੁਟਕਾਰਾ ਮਿਲਦਾ ਹੈ।

ਯਾਦ ਸ਼ਕਤੀ

ਤੁਲਸੀ ਦਾ ਰਸ ਖਾਲੀ ਪੇਟ ਲੈਣ ਨਾਲ ਯਾਦਸ਼ਕਤੀ 'ਚ ਵੀ ਵਾਧਾ ਹੁੰਦਾ ਹੈ।

ਬੁਖ਼ਾਰ 'ਚ ਫਾਇਦੇਮੰਦ

ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਦਿਨ 'ਚ ਦੋ-ਤਿੰਨ ਵਾਰ ਲੈਣ ਨਾਲ ਆਮ ਬੁਖ਼ਾਰ ਦੇ ਨਾਲ ਮਲੇਰੀਆ ਤੇ ਡੇਂਗੂ ਬੁਖ਼ਾਰ 'ਚ ਵੀ ਇਹ ਕਾੜ੍ਹਾ ਫ਼ਾਇਦੇਮੰਦ ਹੈ।

ਦਾਗ਼-ਧੱਬੇ ਕਰੇ ਦੂਰ

ਤੁਲਸੀ ਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਕਾਲੇ ਧੱਬੇ ਦੂਰ ਹੋ ਜਾਂਦੇ ਹਨ। ਇਸ ਨਾਲ ਚਿਹਰੇ 'ਤੇ ਨਿਖ਼ਾਰ ਵੀ ਆਉਂਦਾ ਹੈ।

ਕੀਟਨਾਸ਼ਕ

ਤੁਲਸੀ ਦਾ ਬੂਟਾ ਕੀਟਨਾਸ਼ਕ ਵੀ ਹੈ ਤੇ ਇਹ ਹਵਾ 'ਚੋਂ ਬਦਬੂ ਤੇ ਪ੍ਰਦੂਸ਼ਣ ਵੀ ਖ਼ਤਮ ਕਰਦਾ ਹੈ।

Pickles Disadvantages: ਅਚਾਰ ਖਾਣ ਦੇ ਹੋ ਸ਼ੌਕੀਨ ਤਾਂ ਰਹੋ ਸਾਵਧਾਨ, ਸਿਹਤ ਨੂੰ ਹੋ ਸਕਦੈ ਨੁਕਸਾਨ