ਜੇ ਹੋ ਸਾਊਥ ਇੰਡੀਅਨ ਫੂਡ ਦੇ ਸ਼ੌਕੀਨ ਤਾਂ ਟ੍ਰਾਈ ਕਰੋ ਇਹ ਇਡਲੀ
By Neha diwan
2024-01-21, 15:03 IST
punjabijagran.com
ਸਮੱਗਰੀ
ਰਵਾ 500 ਗ੍ਰਾਮ, ਤੇਲ 2 ਚਮਚ, ਸਰ੍ਹੋਂ 1 ਚਮਚਾ, ਕੜ੍ਹੀ ਪੱਤਾ 10-12, ਉੜਦ ਦੀ ਦਾਲ 2 ਚੱਮਚ, ਹਰੀ ਮਿਰਚ 2 (ਬਾਰੀਕ ਕੱਟੀ ਹੋਈ), ਦਹੀਂ 300 ਗ੍ਰਾਮ ,ਈਨੋ - 3/4 ਚਮਚ, ਲੂਣ ਸੁਆਦ ਅਨੁਸਾਰ
ਸਟਫਿੰਗ ਬਣਾਉਣ ਲਈ ਸਮੱਗਰੀ
ਉਬਲੇ ਹੋਏ ਆਲੂ 2, ਬਾਰੀਕ ਕੱਟੀ ਹੋਈ ਹਰੀ ਮਿਰਚ 2 ,ਅਦਰਕ ਦਾ ਪੇਸਟ 1 ਚਮਚ, ਲੂਣ ਅੱਧਾ ਚਮਚਾ, ਤੇਲ - 2 ਚੱਮਚ ,ਬਾਰੀਕ ਕੱਟਿਆ ਹੋਇਆ ਪਾਲਕ - 1 ਕੱਪ
ਸਟੱਫਡ ਇਡਲੀ ਕਿਵੇਂ ਬਣਾਈਏ
ਭਾਂਡੇ 'ਚ ਸੂਜੀ ਤੇ ਦਹੀਂ ਨੂੰ ਮਿਲਾਓ। ਇਸ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਪਾਓ। ਹਾਲਾਂਕਿ, ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਬੈਟਰ ਮੋਟਾ ਰਹਿਣਾ ਚਾਹੀਦਾ ਹੈ। ਥੋੜ੍ਹਾ ਜਿਹਾ ਨਮਕ ਪਾਓ। ਘੋਲ ਨੂੰ 20 ਮਿੰਟ ਲਈ ਢੱਕ ਕੇ ਰੱਖੋ।
ਸਟੈਪ 2
ਕੜਾਹੀ 'ਚ ਤੇਲ ਪਾ ਕੇ ਗਰਮ ਹੋਣ 'ਤੇ ਸਰ੍ਹੋਂ ਦੇ ਦਾਣੇ ਪਾਓ, ਹੁਣ ਕੜੀ ਪੱਤਾ, ਉੜਦ ਦੀ ਦਾਲ ਪਾਓ ਤੇ ਇਸ ਨੂੰ ਭੂਰਾ ਹੋਣ ਤੱਕ ਚੰਗੀ ਤਰ੍ਹਾਂ ਹਿਲਾਓ। ਹਰੀ ਮਿਰਚ ਤੇ ਸਾਰੇ ਮਸਾਲੇ ਪਾ ਕੇ ਭੁੰਨ ਲਓ। ਆਲੂਆਂ ਨੂੰ ਛਿੱਲ ਕੇ ਮੈਸ਼ ਕਰੋ।
ਸਟੈਪ 3
ਫਿਰ ਇਸ ਵਿਚ ਕੱਟਿਆ ਹੋਇਆ ਅਦਰਕ ਅਤੇ ਹਰੀ ਮਿਰਚ ਪਾਓ। ਅਤੇ ਫਿਰ ਆਲੂ ਪਾਓ ਤੇ ਨਰਮ ਹੋਣ ਤੱਕ ਪਕਾਉ। ਥੋੜਾ ਜਿਹਾ ਨਮਕ ਪਾਓ ਅਤੇ ਮਿਕਸ ਕਰੋ
ਸਟੈਪ 4
ਹੁਣ ਕੁਕਰ 'ਚ 3 ਕੱਪ ਪਾਣੀ ਗਰਮ ਕਰਨ ਲਈ ਰੱਖੋ। ਇਡਲੀ ਲਈ ਬਣੇ ਮਿਸ਼ਰਣ ਵਿਚ ਈਨੋ ਪਾਓ ਅਤੇ ਥੋੜਾ ਜਿਹਾ ਹਿਲਾਓ ਅਤੇ 5 ਮਿੰਟ ਲਈ ਇਕ ਪਾਸੇ ਰੱਖੋ। ਇਸ ਨਾਲ ਇਡਲੀ ਫੁਲੀ ਅਤੇ ਸਪੰਜੀ ਹੋ ਜਾਵੇਗੀ।
ਸਟੈਪ 5
ਹੁਣ ਇਡਲੀ ਬਣਾਉਣ ਲਈ ਮੋਲਡ ਵਿੱਚ ਥੋੜ੍ਹਾ ਜਿਹਾ ਤੇਲ ਲਗਾਓ। ਇੱਕ ਚਮਚੇ ਨਾਲ ਅੱਧਾ ਇਡਲੀ ਮਿਸ਼ਰਣ ਪਾਓ, ਫਿਰ ਸਟਫਿੰਗ ਪਾਓ ਅਤੇ ਫਿਰ ਥੋੜਾ ਜਿਹਾ ਇਡਲੀ ਬੈਟਰ ਪਾਓ।
ਸਟੈਪ 6
ਯਾਦ ਰਹੇ ਕਿ ਕੁੱਕਰ ਦੇ ਢੱਕਣ ਦੀ ਸੀਟੀ ਵਜਾਉਣੀ ਹੈ। ਇਡਲੀ ਨੂੰ ਤੇਜ਼ ਅੱਗ 'ਤੇ ਕਰੀਬ 10 ਤੋਂ 15 ਮਿੰਟ ਤੱਕ ਪਕਾਓ। ਫਿਰ ਢੱਕਣ ਨੂੰ ਖੋਲ੍ਹੋ. ਜਾਂਚ ਕਰੋ ਕਿ ਇਡਲੀ ਪੱਕੀ ਹੋਈ ਹੈ ਜਾਂ ਨਹੀਂ।
ਭਾਰਤ ਦੀਆਂ ਉਹ ਥਾਲੀਆਂ ਜਿਨ੍ਹਾਂ ਨੂੰ ਖਾਣ ਲਈ ਮਿਲਦੈ ਹਜ਼ਾਰਾਂ ਦਾ ਇਨਾਮ
Read More