ਜੇ ਤੁਸੀਂ ਵੀ ਡਬਲ ਚਿਨ ਤੋਂ ਹੋ ਪਰੇਸ਼ਾਨ, ਤਾਂ ਇਹ ਟਿਪਸ ਕਰੋ ਫਾਲੋ


By Ramandeep Kaur2022-11-23, 12:40 ISTpunjabijagran.com

ਡਬਲ ਚਿਨ

ਅੱਜ-ਕੱਲ੍ਹ ਡਬਲ ਚਿਨ ਦੀ ਸਮੱਸਿਆ ਆਮ ਦੇਖੀ ਜਾ ਸਕਦੀ ਹੈ, ਜਿਸ ਨਾਲ ਲੁੱਕ ਖ਼ਰਾਬ ਹੋ ਜਾਂਦੀ ਹੈ। ਹਾਲਾਂਕਿ ਇਹ ਸਮੱਸਿਆ ਜੈਨੇਟਿਕ ਕਾਰਨਾਂ ਕਰਕੇ ਵੀ ਹੋ ਸਕਦੀ ਹੈ।

ਇੰਝ ਪਾਓ ਛੁਟਕਾਰਾ

ਅੱਜ ਤੁਹਾਨੂੰ ਡਬਲ ਚਿਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪ੍ਰਭਾਵਸ਼ਾਲੀ ਅਸਾਨ ਅਭਿਆਸਾਂ ਬਾਰੇ ਦੱਸਾਂਗੇ, ਜਿਸ ਨਾਲ ਤੁਸੀਂ ਪ੍ਰਫੈਕਟ ਲੁੱਕ ਪਾ ਸਕਦੇ ਹੋ...

ਕਰੋ ਇਹ ਕਸਰਤ

ਇਸ ਕਸਰਤ ਲਈਸਹੀ ਸਥਿਤੀ 'ਚ ਬੈਠ ਕੇ ਆਪਣੀ ਗਰਦਨ ਨੂੰ ਕਲਾਕਵਾਈਜ਼ ਤੇ ਐਂਟੀ-ਕਲਾਕਵਾਈਜ਼ ਘੁਮਾਓ। ਇਹ ਕਸਰਤ ਰੋਜ਼ਾਨਾ ਕਰਨ ਨਾਲ ਡਬਲ ਚਿਨ ਤੋਂ ਛੁਟਕਾਰਾ ਮਿਲੇਗਾ।

ਪਾਊਟ

ਸਿਰ ਨੂੰ ਸਿੱਧਾ ਰੱਖਦੇ ਹੋਏ ਪਾਊਟ ਬਣਾਓ ਤੇ 4-5 ਸਕਿੰਟ ਲਈ ਰੁਕੋ। ਹੁਣ ਸਿਰ ਨੂੰ ਠੋਡੀ ਵੱਲ ਝੁਕਾ ਕੇ ਬੁੱਲ੍ਹ ਦੇ ਹੇਠਲੇ ਹਿੱਸੇ ਨੂੰ ਬਾਹਰ ਕੱਢੋ। ਨਿਯਮਤ ਰੂਪ 'ਚ ਇਹ ਕਸਰਤ ਕਰੋ।

ਜੀਭ ਦੀ ਕਸਤਰ

ਕਿਸੇ ਸ਼ਾਂਤ ਜਗ੍ਹਾ 'ਤੇ ਸਿੱਧੇ ਬੈਠ ਕੇ ਆਪਣੀ ਜੀਭ ਬਾਹਰ ਕੱਢੋ, ਫਿਰ ਇਸ ਨੂੰ ਦੋਵੇਂ ਪਾਸੇ ਹਿਲਾਓ। ਰੋਜ਼ਾਨਾ 15 ਸੈਕਿੰਡ ਤਕ ਅਜਿਹਾ ਕਰੋ, ਇਹ ਕਸਰਤ ਜਾਅ ਲਾਈਨ ਨੂੰ ਵੀ ਨਵਾਂ ਰੂਪ ਦਿੰਦੀ ਹੈ।

ਐਕਸ ਤੇ ਓ

ਰੋਜ਼ਾਨਾ 5 ਵਾਰ X ਤੇ O ਕਹਿ ਕੇ ਵੀ ਤੁਸੀਂ ਡਬਲ ਚਿਨ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨੂੰ ਬੋਲਣ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਐਕਟਿਵ ਰਹਿੰਦੀਆਂ ਹਨ।

ਆਈਬ੍ਰੋ ਥ੍ਰੈਡਿੰਗ, ਵੈਕਸਿੰਗ, ਪਲੱਕਿੰਗ ਜਾਂ ਸ਼ੇਵਿੰਗ ਕਿਹੜਾ ਹੈ ਸਭ ਤੋਂ ਵਧੀਆ ਤਰੀਕਾ ? ਜਾਣੋ