ਆਈਬ੍ਰੋ ਥ੍ਰੈਡਿੰਗ, ਵੈਕਸਿੰਗ, ਪਲੱਕਿੰਗ ਜਾਂ ਸ਼ੇਵਿੰਗ ਕਿਹੜਾ ਹੈ ਸਭ ਤੋਂ ਵਧੀਆ ਤਰੀਕਾ ? ਜਾਣੋ
By Ramandeep Kaur
2022-11-23, 11:41 IST
punjabijagran.com
ਆਈਬ੍ਰੋਜ਼
ਇਨ੍ਹਾਂ ਚਾਰਾਂ ਤਰੀਕਿਆਂ ਨੂੰ ਆਈਬ੍ਰੋਜ਼ ਬਣਾਉਣ ਲਈ ਵਰਤਿਆ ਜਾਂਦਾ ਹੈ, ਪਰ ਸਵਾਲ ਇਹ ਹੈ ਕਿ ਕਿਹੜਾ ਤਰੀਕਾ ਸਭ ਤੋਂ ਵਧੀਆ ਹੈ ਤੇ ਇਨ੍ਹਾਂ ਦੇ ਫਾਇਦੇ ਅਤੇ ਨੁਕਸਾਨ ਕੀ ਹਨ। ਆਓ ਜਾਣਦੇ ਹਾਂ...
ਆਈਬ੍ਰੋ ਵੈਕਸਿੰਗ
ਇਹ ਤਰੀਕਾ ਕਾਫੀ ਮਸ਼ਹੂਰ ਹੋ ਰਿਹਾ ਹੈ। ਕਈ ਹਾਈ ਪ੍ਰੋਫਾਈਲ ਪਾਰਲਰ ਇਸ ਨੂੰ ਅਪਣਾਉਂਦੇ ਹਨ। ਇਸ 'ਚ ਇੱਕੋ ਸਮੇਂ ਜ਼ਿਆਦਾ ਏਰੀਆ ਨੂੰ ਜਿਵੇਂ ਫੋਰਹੈੱਡ ਨੂੰ ਵੀ ਕਵਰ ਕੀਤਾ ਜਾ ਸਕਦਾ ਹੈ।
ਫਾਇਦੇ ਤੇ ਨੁਕਸਾਨ
ਇਸ ਨਾਲ ਆਈਬ੍ਰੋ ਦੇ ਵਾਲ਼ ਬਹੁਤ ਹੌਲੀ ਆਉਂਦੇ ਹਨ। ਇਸ ਨਾਲ ਟੈਨਿੰਗ ਵੀ ਖ਼ਤਮ ਹੁੰਦੀ ਹੈ, ਪਰ ਅੱਖਾਂ ਨੇੜੇ ਸਕਿਨ ਸੈਂਸੀਟਿਵ ਹੋਣ ਕਾਰਨ ਇਹ ਤੁਹਾਡੀ ਚਮੜੀ 'ਤੇ ਰਿਐਕਟ ਕਰ ਸਕਦੀ ਹੈ।
ਆਈਬ੍ਰੋ ਥ੍ਰੈਡਿੰਗ
ਜ਼ਿਆਦਾਤਰ ਭਾਰਤੀ ਪਾਰਲਰਜ਼ 'ਚ ਆਈਬ੍ਰੋ ਥ੍ਰੈਡਿੰਗ ਸਭ ਤੋਂ ਆਮ ਹੈ। ਇਸ ਨਾਲ ਬਣਾਈ ਆਈਬ੍ਰੋ ਸਭ ਤੋਂ ਪ੍ਰਫੈਕਟ ਬਣਦੀ ਹੈ। ਇਹ ਸਕਿਨ 'ਤੇ ਵੈਕਸਿੰਗ ਵਾਂਗ ਰਿਐਕਟ ਨਹੀਂ ਕਰਦੀ।
ਫਾਇਦਾ ਤੇ ਨੁਕਸਾਨ
ਇਹ ਬਹੁਤ ਸਸਤੀ ਹੈ ਤੇ ਇਸ ਨਾਲ ਆਈਬ੍ਰੋ ਦੇ ਵਾਲ਼ ਵੀ ਜਲਦੀ ਨਹੀਂ ਆਉਂਦੇ। ਇਸ ਨਾਲ ਸ਼ੇਪ ਵਧੀਆ ਬਣਦੀ ਹੈ, ਪਰ ਜੇ ਤੁਹਾਨੂੰ ਦਰਦ ਝੱਲਣਾ ਪਸੰਦ ਨਹੀਂ, ਤਾਂ ਹੋਰ ਤਰੀਕਾ ਅਪਣਾਓ।
ਆਈਬ੍ਰੋ ਪਲੱਕਿੰਗ
ਪਲੱਕਰ ਜਾਂ ਟਵੀਜ਼ਰ ਨਾਲ ਆਪਣੇ ਆਈਬ੍ਰੋਜ ਖੁਦ ਵੀ ਸੈੱਟ ਕੀਤੇ ਜਾ ਸਕਦੇ ਹਨ। ਇਸ ਨਾਲ ਆਈਬ੍ਰੋਜ਼ ਦੀ ਸ਼ੇਪ ਵੀ ਪ੍ਰਫੈਕਟ ਹੋ ਸਕਦੀ ਹੈ।
ਫਾਇਦੇ ਤੇ ਨੁਕਸਾਨ
ਇਸ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਤੇ ਚਮੜੀ 'ਤੇ ਜਲਣ ਵੀ ਨਹੀਂ ਹੁੰਦੀ, ਜਦਕਿ ਆਈਬ੍ਰੋਜ਼ ਬਣਾਉਣ 'ਚ ਬਹੁਤ ਸਮਾਂ ਲੱਗਦਾ ਹੈ।
ਆਈਬ੍ਰੋ ਸ਼ੇਵਿੰਗ
ਆਈਬ੍ਰੋ ਸ਼ੇਵਿੰਗ ਆਈਬ੍ਰੋ ਬਣਾਉਣ ਦਾ ਸਭ ਤੋਂ ਤੇਜ਼ ਤਰੀਕਾ ਹੈ ਅਤੇ ਇਸ 'ਚ ਬਿਲਕੁਲ ਵੀ ਦਰਦ ਨਹੀਂ ਹੁੰਦਾ।
ਫਾਇਦੇ ਤੇ ਨੁਕਸਾਨ
ਇਸ ਨਾਲ ਜਲਦੀ ਤੇ ਬਿਹਤਰ ਡਿਫਾਈਂਡ ਆਈਬ੍ਰੋ ਮਿਲਦੇ ਹਨ। ਜਦਿਕ ਵਾਲਾਂ ਦੀ ਗ੍ਰੋਥ ਤੇਜ਼ੀ ਨਾਲ ਹੁੰਦੀ ਹੈ ਤੇ ਰੇਜ਼ਰ ਨਾਲ ਕੱਟ ਪੈਣ ਦੀ ਵੀ ਸੰਭਾਵਨਾ ਹੁੰਦੀ ਹੈ।
Fashion trend : ਮਿਰਰ ਵਰਕ ਮੋਜਰੀ ਦੇ ਇਹ ਡਿਜ਼ਾਈਨ ਕਰੋ ਟ੍ਰਾਈ
Read More