ਜੇ ਤੁਸੀਂ ਵੀ ਖੰਘ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਅਸਰਦਾਰ ਉਪਾਅ:


By Ramandeep Kaur01, Oct 2022 08:30 AMpunjabijagran.com

ਸ਼ਹਿਦ

ਜੇ ਤੁਸੀਂ ਲੰਬੇ ਸਮੇਂ ਤੋਂ ਖੰਘ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਇਕ ਚਮਚ ਸ਼ਹਿਦ ਰੋਜ਼ਾਨਾ ਖਾਓ। ਇਸ ਨਾਲ ਤੁਹਾਡੇ ਸਰੀਰ 'ਚ ਬਣਨ ਵਾਲਾ ਕਫ ਬਾਹਰ ਨਿਕਲ ਜਾਵੇਗਾ ਤੇ ਖੰਘ ਤੋਂ ਰਾਹਤ ਮਿਲੇਗੀ।

ਔਲਾ ਪਾਊਡਰ

ਜੇ ਤੁਸੀਂ ਖੰਘ ਦੀ ਸਮੱਸਿਆ ਨੂੰ ਜੜ੍ਹ ਤੋਂ ਮਿਟਾਉਣਾ ਚਾਹੁੰਦੇ ਹੋ ਤਾਂ ਇਕ ਚਮਚ ਸ਼ਹਿਦ 'ਚ ਔਲਿਆਂ ਦਾ ਪਾਊਡਰ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰੋ। ਰੋਜ਼ਾਨਾ ਸੇਵਨ ਨਾਲ ਖੰਘ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਸਰ੍ਹੋਂ ਦਾ ਤੇਲ

ਜੇ ਦਵਾਈ ਖਾਣ ਤੋਂ ਬਾਅਦ ਵੀ ਖੰਘ ਘੱਟ ਨਹੀਂ ਹੁੰਦੀ ਤੇ ਖੰਘਦੇ ਸਮੇਂ ਸੀਨੇ 'ਚ ਦਰਦ ਹੁੰਦੀ ਹੈ ਤਾਂ ਸਰ੍ਹੋਂ ਦਾ ਤੇਲ ਗਰਮ ਕਰ ਕੇ ਉਸ ’ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਛਾਤੀ ਅਤੇ ਪਿੱਠ 'ਤੇ ਚੰਗੀ ਤਰ੍ਹਾਂ ਮਾਲਸ਼ ਕਰੋ।

ਹਲਦੀ ਵਾਲਾ ਦੁੱਧ

ਜੇ ਤੁਸੀਂ ਜਲਦੀ ਖੰਘ ਠੀਕ ਕਰਨਾ ਚਾਹੁੰਦੇ ਹੋ ਤਾਂ ਇਕ ਚਮਚ ਹਲਦੀ ਦੁੱਧ 'ਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਖੰਘ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ।

ਲੌਂਗਾਂ ਦਾ ਤੇਲ

ਜੇ ਸੁੱਕੀ ਖੰਘ ਹੈ ਤਾਂ ਇਕ ਪਤਾਸੇ ਉੱਪਰ ਥੋੜ੍ਹਾ ਜਿਹਾ ਲੌਂਗਾਂ ਦਾ ਤੇਲ ਲਗਾ ਕੇ ਖਾ ਲਵੋ। ਅਜਿਹਾ ਕਰਨ ਨਾਲ ਸੁੱਕੀ ਖੰਘ ਤੋਂ ਰਾਹਤ ਮਿਲੇਗੀ।

ਸੌਂਫ਼

ਸੁੱਕੀ ਖੰਘ ਤੋਂ ਰਾਹਤ ਪਾਉਣ ਲਈ ਸੌਂਫ ਚਬਾਓ। ਨਿਯਮਤ ਰੂਪ 'ਚ ਅਜਿਹਾ ਕਰਨ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ।

ਗਾਂ ਦਾ ਘਿਓ

ਖੰਘ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਗਾਂ ਦਾ ਘਿਓ ਲੈ ਕੇ ਉਸ ਦੀ ਛਾਤੀ ਦੀ ਮਾਲਸ਼ ਕਰੋ। ਦਿਨ 'ਚ ਦੋ ਵਾਰ ਅਜਿਹਾ ਕਰਨ ਨਾਲ ਖੰਘ ਤੋਂ ਜਲਦੀ ਆਰਾਮ ਮਿਲਦਾ ਹੈ।

ਇਹ 9 ਭੋਜਨ ਘੱਟ ਕਰਦੇ ਹਨ ਯੂਰਿਕ ਐਸਿਡ ਦੇ ਹਾਈ ਲੈਵਲ ਨੂੰ, ਜਾਣੋ ਇਨ੍ਹਾਂ ਬਾਰੇ