ਵਾਲਾਂ ਨੂੰ ਸਿਲਕੀ ਤੇ ਸਟ੍ਰੇਟ ਕਰਨ ਲਈ ਅਜ਼ਮਾਓ ਇਹ ਅਸਰਦਾਰ ਘਰੇਲੂ ਨੁਸਖ਼ੇ


By Ramandeep Kaur2022-10-05, 13:09 ISTpunjabijagran.com

ਦੁੱਧ ਤੇ ਆਂਡੇ ਦਾ ਪੈਕ

ਵਾਲਾਂ ਨੂੰ 1 ਕੱਪ ਦੁੱਧ ਤੇ 2 ਅੰਡਿਆਂ ਦੇ ਮਿਸ਼ਰਣ ਨੂੰ 10-15 ਮਿੰਟ ਲਈ ਡੁਬੋ ਕੇ ਰੱਖੋ। ਫਿਰ ਵਾਲਾਂ ਨੂੰ ਨਿਚੋੜ ਕੇ ਕੁਝ ਦੇਰ ਲਈ ਬੰਨ੍ਹ ਲਓ। ਇਸ ਨੂੰ ਹਲਕੇ ਤੇ ਪੈਰਾਬੇਨ ਮੁਕਤ ਸ਼ੈਂਪੂ ਨਾਲ ਧੋ ਲਓ।

ਨਾਰੀਆਲ ਦਾ ਦੁੱਧ ਤੇ ਨਿੰਬੂ ਦਾ ਰਸ

ਇਕ ਕੱਪ ਨਾਰੀਅਲ ਦਾ ਦੁੱਧ 'ਚ 2 ਚਮਚ ਜੈਤੂਨ ਦਾ ਤੇਲ, ਅੱਧਾ ਨਿੰਬੂ ਦਾ ਰਸ ਤੇ 2 ਚਮਚ ਸਟਾਰਚ ਮਿਲਾਓ। ਇਸ ਮਿਸ਼ਰਣ ਨੂੰ ਕੁਝ ਮਿੰਟਾਂ ਲਈ ਗਰਮ ਕਰਨ ਤੋਂ ਬਾਅਦ ਠੰਡਾ ਕਰ ਕੇ ਵਾਲਾਂ 'ਤੇ ਲਗਾਓ। ਫਿਰ ਘੰਟੇ ਬਾਅਦ ਸ਼ੈਂਪੂ ਤੇ ਕੰਡੀਸ਼ਨਰ ਨਾਲ ਧੋ ਲਓ।

ਕੇਲਾ ਤੇ ਸ਼ਹਿਦ

ਇਕ ਕੇਲੇ ਨੂੰ ਮੈਸ਼ ਕਰੋ, ਥੋੜ੍ਹਾ ਸ਼ਹਿਦ, 1/2 ਕੱਪ ਦਹੀਂ ਅਤੇ ਦੋ ਚਮਚ ਜੈਤੂਨ ਦਾ ਤੇਲ ਪਾਓ। ਇਸ ਨੂੰ ਆਪਣੇ ਵਾਲਾਂ 'ਤੇ ਲਗਾਓ ਅਤੇ ਇਕ ਤੌਲੀਆ ਲਪੇਟ ਕੇ ਇਕ ਘੰਟੇ ਲਈ ਰੱਖੋ। ਫਿਰ ਵਾਲਾਂ ਨੂੰ ਪਾਣੀ ਨਾਲ ਧੋ ਲਓ।

ਜੈਤੂਨ ਦਾ ਤੇਲ ਤੇ ਆਂਡੇ

ਜੈਤੂਨ ਦਾ ਤੇਲ ਤੇ ਅੰਡੇ ਦਾ ਮਿਸ਼ਰਣ ਸਾਡੇ ਸਰੀਰ 'ਚ ਪਾਏ ਜਾਣ ਵਾਲੇ ਕੁਦਰਤੀ ਤੇਲ ਵਰਗਾ ਹੁੰਦਾ ਹੈ ਤੇ ਇਸ ਤਰ੍ਹਾਂ ਇਹ ਤੁਹਾਡੇ ਵਾਲਾਂ ਨੂੰ ਪੋਸ਼ਣ ਦੇਣ ਦੇ ਨਾਲ ਰੇਸ਼ਮੀ ਅਤੇ ਸਿੱਧਾ ਬਣਾਉਂਦਾ ਹੈ।

ਕੇਲਾ ਤੇ ਦਹੀਂ

ਅਸੀਂ ਸਾਰੇ ਕੇਲੇ ਦੇ ਗੁਣਾਂ ਅਤੇ ਇਸ 'ਚ ਮੌਜੂਦ ਵਾਲਾਂ ਦੇ ਅਨੁਕੂਲ ਪੌਸ਼ਟਿਕ ਤੱਤਾਂ ਤੋਂ ਜਾਣੂ ਹਾਂ। ਦਹੀਂ ਤੇ ਕੇਲੇ ਦਾ ਇਹ ਮਿਸ਼ਰਨ ਡੈਂਡਰਫ ਨੂੰ ਖ਼ਤਮ ਕਰਨ ਲਈ ਬਹੁਤ ਅਸਰਦਾਰ ਸਾਬਤ ਹੁੰਦਾ ਹੈ।

ਸੇਬ ਦਾ ਸਿਰਕਾ

ਇਹ ਵਾਲਾਂ ਦੇ pH ਪੱਧਰ ਨੂੰ ਰੀਸਟੋਰ ਕਰਨ 'ਚ ਤੇ ਵਾਲਾਂ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸਦੇ ਨਾਲ ਹੀ ਇਹ ਵਾਲਾਂ ਨੂੰ ਸਿੱਧਾ ਕਰਨ 'ਚ ਮਦਦ ਕਰਦਾ ਹੈ ਇਹ ਵਾਲਾਂ ਨੂੰ ਸਿੱਧਾ ਕਰਨ ਵਾਲੀ ਕੁਦਰਤੀ ਸਮੱਗਰੀ ਹੈ।

ਫਰਵਰੀ 'ਚ ਲੈਣਾ ਚਾਹੁੰਦੇ ਹੋ ਸਕੂਬਾ ਡਾਈਵਿੰਗ ਦਾ ਮਜ਼ਾ, ਇਨ੍ਹਾਂ ਥਾਵਾਂ ਤੇ ਜਰੂਰ ਜਾਓ