ਚੁਕੰਦਰ ਖਾਣ ਦੇ ਕਈ ਫਾਇਦੇ ਹਨ। ਕਹਿੰਦੇ ਹਨ ਕਿ ਇਸ ਦੇ ਸੇਵਨ ਨਾਲ ਸਰੀਰ 'ਚ ਖੂਨ ਵੱਧਦਾ ਹੈ, ਇਸ 'ਚ ਵਿਟਾਮਿਨ-ਸੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।
ਕੁਝ ਲੋਕ ਚੁਕੰਦਰ ਦਾ ਸੇਵਨ ਸਬਜ਼ੀ, ਸਲਾਦ ਜਾਂ ਜੂਸ ਦੇ ਰੂਪ 'ਚ ਕਰਦੇ ਹਨ, ਪਰ ਕੁਝ ਲੋਕਾਂ ਨੂੰ ਚੁਕੰਦਰ ਦੇ ਸੇਵਨ ਤੋਂ ਸਮੱਸਿਆ ਹੋ ਸਕਦੀ ਹੈ।
ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ 'ਚ ਚੁਕੰਦਰ ਖਾਣ ਤੋਂ ਬਚੋ, ਇਸ 'ਚ ਨਾਈਟ੍ਰੇਟ ਦੀ ਮਾਤਰਾ ਵੱਧ ਹੁੰਦੀ ਹੈ। ਇਸ ਨਾਲ ਤੁਹਾਡਾ ਪਾਚਣ ਤੰਤਰ ਪ੍ਰਭਾਵਿਤ ਹੁੰਦਾ ਹੈ।
ਜੇ ਤੁਹਾਨੂੰ ਡਾਇਬਿਟੀਜ਼ ਦੀ ਸਮੱਸਿਆ ਹੈ, ਤਾਂ ਚੁਕੰਦਰ ਖਾਣ ਤੋਂ ਪਰਹੇਜ਼ ਕਰੋ। ਇਸ 'ਚ ਗਲਾਈਸੇਮਿਕ ਇੰਡੈਕਸ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ।
ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਚੁਕੰਦਰ ਖਾਣ ਤੋਂ ਬਚਣਾ ਚਾਹੀਦਾ ਹੈ, ਇਸ 'ਚ ਆਕਸਲੇਟ ਦੀ ਮਾਤਰਾ ਵੱਧ ਹੁੰਦੀ ਹੈ ਤੇ ਇਸ 'ਚ ਬੀਟੇਨ ਮੌਜੂਦ ਹੁੰਦਾ ਹੈ।
ਰਿਪੋਰਟ ਮੁਤਾਬਕ ਚੁਕੰਦਰ ਦਾ ਵੱਧ ਮਾਤਰਾ 'ਚ ਸੇਵਨ ਲੀਵਰ ਖਰਾਬ ਕਰ ਸਕਦਾ ਹੈ। ਇਸ 'ਚ ਆਇਰਨ, ਕਾਪਰ ਤੇ ਹੋਰ ਮਿਨਰਲਜ਼ ਜ਼ਿਆਦਾ ਮਾਤਰਾ 'ਚ ਹੁੰਦੇ ਹਨ।
ਜੇ ਤੁਹਾਨੂੰ ਐਲਰਜੀ ਹੈ, ਤਾਂ ਵੀ ਤੁਹਾਨੂੰ ਚੁਕੰਦਰ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਚਮੜੀ 'ਤੇ ਖਾਰਿਸ਼ ਤੇ ਰੈਸ਼ੇਜ਼ ਜਿਹੀਆਂ ਸਮੱਸਿਆਂ ਹੋ ਸਕਦੀਆਂ ਹਨ।