aman fdsafad

ਅੱਧੀ ਉਮਰ ਲੰਘਣ ਤੋਂ ਬਾਅਦ ਇਨ੍ਹਾਂ ਸਿਤਾਰਿਆਂ ਨੇ ਕੀਤਾ ਵਿਆਹ


By Neha diwan28, May 2023 01:17 PMpunjabijagran.com

ਬਾਲੀਵੁੱਡ

ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਦੂਜਾ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਕਬੀਰ ਬੇਦੀ

ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਅਦਾਕਾਰ ਕਬੀਰ ਬੇਦੀ ਦਾ ਹੈ। ਅਭਿਨੇਤਾ ਨੇ ਤਿੰਨ ਅਸਫਲ ਵਿਆਹਾਂ ਤੋਂ ਬਾਅਦ 70 ਸਾਲ ਦੀ ਉਮਰ ਵਿੱਚ ਚੌਥੀ ਵਾਰ ਵਿਆਹ ਕੀਤਾ। ਦੋਵਾਂ ਵਿਚਾਲੇ 30 ਸਾਲ ਦਾ ਫਰਕ ਹੈ।

ਹੰਸਲ ਮਹਿਤਾ

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਹੰਸਲ ਮਹਿਤਾ ਦਾ ਨਾਂ ਵੀ ਇਸ ਲਿਸਟ 'ਚ ਹੈ। ਜਿਸ ਨੇ 54 ਸਾਲ ਦੀ ਉਮਰ 'ਚ ਸੈਫੀਨਾ ਹੁਸੈਨ ਨਾਲ ਵਿਆਹ ਕੀਤਾ ਸੀ।ਵਿਆਹ ਤੋਂ ਪਹਿਲਾਂ ਦੋਵੇਂ 17 ਸਾਲ ਤੱਕ ਰਿਲੇਸ਼ਨਸ਼ਿਪ ਵਿੱਚ ਸਨ।

ਨੀਨਾ ਗੁਪਤਾ

ਅਦਾਕਾਰਾ ਨੀਨਾ ਗੁਪਤਾ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਨੀਨਾ ਨੇ 54 ਸਾਲ ਦੀ ਉਮਰ ਵਿੱਚ ਵਿਵੇਕ ਮਹਿਰਾ ਨਾਲ ਵਿਆਹ ਕਰਵਾ ਲਿਆ ਸੀ।

ਸੁਹਾਸਿਨੀ ਮੂਲੇ

ਕਈ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਆਪਣਾ ਜਲਵਾ ਬਿਖੇਰਨ ਵਾਲੀ ਅਦਾਕਾਰਾ ਸੁਹਾਸਿਨੀ ਮੂਲੇ ਵੀ 60 ਸਾਲ ਦੀ ਉਮਰ ਵਿੱਚ ਦੁਲਹਨ ਬਣ ਗਈ ਹੈ। ਅਦਾਕਾਰਾ ਨੇ ਫੇਸਬੁੱਕ ਦੋਸਤ ਨਾਲ ਵਿਆਹ ਕਰਵਾ ਲਿਆ ਹੈ।

ਮਿਲਿੰਦ ਸੋਮਨ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਤੇ ਹੌਟ ਸੁਪਰਮਾਡਲ ਮਿਲਿੰਦ ਸੋਮਨ ਵੀ 52 ਸਾਲ ਦੀ ਉਮਰ 'ਚ ਸੈਟਲ ਹੋ ਗਏ ਹਨ। ਅਦਾਕਾਰ ਨੇ ਆਪਣੇ ਤੋਂ 26 ਸਾਲ ਛੋਟੀ ਅੰਕਿਤਾ ਕੋਂਵਰ ਨਾਲ ਵਿਆਹ ਕੀਤਾ ਹੈ। ਦੋਵੇਂ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।

ਆਸ਼ੀਸ਼ ਵਿਦਿਆਰਥੀ

ਬੀ-ਟਾਊਨ ਦੇ ਨਿਊਲੀ ਵੈੱਡਸ ਆਸ਼ੀਸ਼ ਵਿਦਿਆਰਥੀ ਅਤੇ ਰੂਪਾਲੀ ਬਰੂਆ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ 25 ਮਈ ਨੂੰ ਕੋਲਕਾਤਾ 'ਚ ਹੋਇਆ ਸੀ। ਦੋਵਾਂ ਨੇ ਕਰੀਬੀ ਲੋਕਾਂ ਦੀ ਮੌਜੂਦਗੀ 'ਚ ਕੋਰਟ ਮੈਰਿਜ ਕੀਤੀ ਹੈ

ਪ੍ਰਕਾਸ਼ ਰਾਜ

ਦੱਖਣ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਖਲਨਾਇਕ ਪ੍ਰਕਾਸ਼ ਰਾਜ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ 'ਚ ਸਫਲ ਰਹੇ ਹਨ। ਅਦਾਕਾਰ ਨੇ 50 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਵੀ ਕਰ ਲਿਆ ਸੀ।

ALL PHOTO CREDIT : INSTAGRAM

Cannes 2023: ਅਨੁਸ਼ਕਾ ਸ਼ਰਮਾ ਦੇ ਕਾਨਸ ਲੁੱਕ ਜਿੱਤਿਆ ਫੈਨਜ਼ ਦਾ ਦਿਲ