ਗਰਮੀਆਂ ਦੇ ਮੌਸਮ 'ਚ ਅਸੀਂ ਸਰੀਰ ਨੂੰ ਠੰਢਾ ਰੱਖਣ ਲਈ ਕਈ ਤਰ੍ਹਾਂ ਦੇ ਡਰਿੰਕਜ਼ ਪੀਂਦੇ ਹਾਂ ਪਰ ਕੁਝ ਅਜਿਹੇ ਡਰਿੰਕਜ਼ ਹਨ ਜੋ ਸਰੀਰ 'ਚ ਕੋਲੈਸਟ੍ਰੋਲ ਲੈਵਲ ਨੂੰ ਵਧਾਉਂਦੇ ਹਨ।
ਜੇਕਰ ਤੁਹਾਨੂੰ ਦਿਲ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਗਰਮੀਆਂ 'ਚ ਇਨ੍ਹਾਂ ਡਰਿੰਕਜ਼ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਜਦੋਂ ਸਰੀਰ ਵਿੱਚ ਕੋਲੈਸਟ੍ਰਾਲ ਦਾ ਪੱਧਰ ਵੱਧ ਜਾਂਦਾ ਹੈ ਤਾਂ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।
ਜੇ ਆਈਸਕ੍ਰੀਮ ਦਾ ਸੇਵਨ ਕਰ ਰਹੇ ਹੋ ਜਾਂ ਆਈਸਕ੍ਰੀਮ ਡਰਿੰਕਜ਼ ਦਾ ਸੇਵਨ ਕਰ ਰਹੇ ਹੋ ਤਾਂ ਇਹ ਸਰੀਰ 'ਚ ਐਲਡੀਐਲ ਕੋਲੇਸਟ੍ਰੋਲ ਦਾ ਪੱਧਰ ਬਹੁਤ ਵਧਾਉਂਦੈ।
ਲੱਸੀ ਤੋਂ ਲੈ ਕੇ ਮੱਖਣ, ਮਲਾਈ ਤੇ ਮੱਖਣ ਆਦਿ ਨੂੰ ਸਵਾਦ ਵਧਾਉਣ ਲਈ ਮਿਲਾਇਆ ਜਾਂਦਾ ਹੈ। ਅਜਿਹਾ ਕਰਨ ਨਾਲ ਭਾਵੇਂ ਲੱਸੀ ਦਾ ਟੇਸਟ ਸਵਾਦ ਬਣ ਜਾਂਦਾ ਹੈ ਪਰ ਸਰੀਰ ਵਿੱਚ ਐਲਡੀਐਲ ਕੋਲੈਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ।
ਨਾਰੀਅਲ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਕਾਜੂ ਦੇ ਨਾਲ ਨਾਰੀਅਲ ਪਾਣੀ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ 'ਚ LDL ਕੋਲੈਸਟ੍ਰੋਲ ਵਧਦਾ ਹੈ। ਇਸ ਨਾਲ ਸਰੀਰ 'ਚ ਬਲੱਡ ਸ਼ੂਗਰ 'ਤੇ ਵੀ ਅਸਰ ਪੈਂਦਾ ਹੈ।
ਹਾਈ ਫੈਟ ਵਾਲਾ ਦੁੱਧ ਸੁਆਦਲਾ ਹੁੰਦੈ ਪਰ ਇਹ ਮੋਟਾਪੇ ਦੇ ਨਾਲ ਕੋਲੈਸਟ੍ਰੋਲ ਵੀ ਵਧਾਉਂਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ।