ਕੀ ਅਕਸਰ ਮਿਠਾਈ ਖਾਣ ਦੀ ਹੁੰਦੀ ਹੈ ਇੱਛਾ, ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ 5 ਫਲ


By Neha diwan01, Jun 2023 12:56 PMpunjabijagran.com

ਮਿਠਾਈ

ਮਿਠਾਈ ਖਾਣ ਦੀ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਸਿਹਤਮੰਦ ਰਹਿਣ ਲਈ ਚੀਨੀ ਦਾ ਸੇਵਨ ਘੱਟ ਕਰਨਾ ਵੀ ਜ਼ਰੂਰੀ ਹੈ। ਮਿਠਾਈਆਂ ਜ਼ਿਆਦਾ ਖਾਣ ਨਾਲ ਤੁਸੀਂ ਮੋਟਾਪਾ, ਸ਼ੂਗਰ ਤੇ ਹੋਰ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

ਮਿੱਠਾ

ਖੰਡ ਸਿਹਤ ਲਈ ਹਾਨੀਕਾਰਕ ਹੈ, ਕਿਉਂਕਿ ਇਸ ਵਿਚ ਕੈਲਰੀ ਜ਼ਿਆਦਾ ਹੁੰਦੀ ਹੈ, ਜੋ ਮੋਟਾਪਾ ਤੇ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ।

ਅਕਸਰ ਮਿਠਾਈ ਦੀ ਲਾਲਸਾ

ਇਸ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤਾਂ ਇਹ ਫਲ ਤੁਹਾਡੀ ਮਦਦ ਕਰ ਸਕਦੇ ਹਨ। ਜੀ ਹਾਂ, ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਕੁਦਰਤੀ ਸ਼ੂਗਰ ਮਿਲ ਜਾਵੇਗੀ, ਜਿਸ ਕਾਰਨ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੋਵੋਗੇ।

ਅੰਬ

ਅੰਬ ਸੁਆਦੀ ਹੋਣ ਦੇ ਨਾਲ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਵੀ ਹੈ। ਕੁਦਰਤੀ ਮਿੱਠਾ ਸੁਆਦ ਤੁਹਾਡੀ ਮਿੱਠੀ ਲਾਲਸਾ ਨੂੰ ਸ਼ਾਂਤ ਕਰਨ ਲਈ ਕੰਮ ਕਰ ਸਕਦਾ ਹੈ। ਇਹ ਵਿਟਾਮਿਨ-ਸੀ, ਵਿਟਾਮਿਨ-ਏ, ਵਿਟਾਮਿਨ-ਈ, ਵਿਟਾਮਿਨ-ਕੇ ਨਾਲ ਭਰਪੂਰ ਹੁੰਦੈ

ਨਾਸ਼ਪਾਤੀ

ਇਹ ਸੁਆਦੀ ਹੋਣ ਦੇ ਨਾਲ-ਨਾਲ ਫਾਈਬਰ ਵਰਗੇ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਹ ਭਾਰ ਘਟਾਉਣ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਮਦਦਗਾਰ ਹੋ ਸਕਦਾ ਹੈ।

ਤਰਬੂਜ

ਤਰਬੂਜ ਗਰਮੀਆਂ ਵਿੱਚ ਆਉਣ ਵਾਲਾ ਸਭ ਤੋਂ ਵਧੀਆ ਫਲ ਹੈ। ਇਹ ਨਾ ਸਿਰਫ਼ ਸਵਾਦ ਵਿਚ ਸਵਾਦਿਸ਼ਟ ਅਤੇ ਮਿੱਠਾ ਹੈ, ਸਗੋਂ ਪੌਸ਼ਟਿਕ ਤੱਤਾਂ ਦਾ ਭੰਡਾਰ ਵੀ ਹੈ।

ਅਮਰੂਦ

ਅਮਰੂਦ ਅੰਬ ਤੇ ਤਰਬੂਜ ਜਿੰਨਾ ਮਿੱਠਾ ਨਹੀਂ ਹੈ, ਪਰ ਇਸ ਨੂੰ ਖਾਣ ਨਾਲ ਤੁਹਾਡੀ ਸ਼ੂਗਰ ਦੀ ਲਾਲਸਾ ਜ਼ਰੂਰ ਘੱਟ ਹੋ ਸਕਦੀ ਹੈ। ਘੱਟ ਗਲਾਈਸੈਮਿਕ ਇੰਡੈਕਸ ਹੋਣ ਕਾਰਨ ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਰਾਮਬਾਣ ਦੀ ਤਰ੍ਹਾਂ ਹੈ।

ਬੈਰੀਜ਼

ਬਲੂਬੇਰੀ, ਸਟ੍ਰਾਬੇਰੀ ਅਤੇ ਬਲੈਕਬੇਰੀ ਵੀ ਤੁਹਾਡੀ ਮਿੱਠੀ ਲਾਲਸਾ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਇਸ ਲਈ ਸ਼ੂਗਰ ਦੇ ਮਰੀਜ਼ ਵੀ ਇਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹਨ।

ਜੇ ਤੁਹਾਡੇ ਨਹੁੰ ਵੀ ਹਨ ਪੀਲੇ ਤਾਂ ਰਹੋ ਸਾਵਧਾਨ, ਇਹ ਹੋ ਸਕਦੈ ਬਿਮਾਰੀਆਂ ਦੇ ਲੱਛਣ