ਕਈ ਵਾਰ ਬੱਚਿਆਂ 'ਚ ਕਬਜ਼ ਦੀ ਸ਼ਿਕਾਇਤ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਮਾਪੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਪਣੇ ਬੱਚਿਆਂ ਨੂੰ ਸੁੱਕੇ ਮੇਵੇ ਦੇ ਸਕਦੇ ਹਨ।
ਸੁੱਕੇ ਮੇਵੇ ਦੇ ਨਾਮ 'ਤੇ, ਸਭ ਤੋਂ ਪਹਿਲਾਂ ਜੋ ਸਾਡੇ ਦਿਮਾਗ ਵਿੱਚ ਆਉਂਦਾ ਹੈ ਉਹ ਹਨ ਕਾਜੂ, ਬਦਾਮ, ਕਿਸ਼ਮਿਸ਼ ਆਦਿ। ਪਰ ਜੇ ਤੁਸੀਂ ਬੱਚਿਆਂ ਦੀ ਡਾਈਟ 'ਚ ਮੁਨੱਕੇ ਨੂੰ ਸ਼ਾਮਿਲ ਕਰੋਗੇ ਤਾਂ ਕਦੇ ਵੀ ਕਬਜ਼ ਦੀ ਸ਼ਿਕਾਇਤ ਨਹੀਂ ਹੋਵੇਗੀ।
ਮੁਨੱਕੇ 'ਚ ਵਿਟਾਮਿਨ ਈ, ਮੈਗਨੀਸ਼ੀਅਮ, ਸੋਡੀਅਮ ਅਤੇ ਹੋਰ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਬੱਚਿਆਂ ਦੇ ਪੋਸ਼ਣ ਲਈ ਬਹੁਤ ਜ਼ਰੂਰੀ ਹੈ।
ਕਿਸ਼ਮਿਸ਼ ਵਿੱਚ ਪੋਟਾਸ਼ੀਅਮ, ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਆਇਰਨ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।
ਮੁਨੱਕੇ ਦਾ ਸੇਵਨ ਕਰਨ ਨਾਲ ਬੱਚੇ ਨੂੰ ਜ਼ੁਕਾਮ, ਬੁਖਾਰ, ਮੌਸਮੀ ਐਲਰਜੀ ਅਤੇ ਵਾਇਰਲ ਇਨਫੈਕਸ਼ਨ ਆਦਿ ਤੋਂ ਬਚਿਆ ਜਾ ਸਕਦਾ ਹੈ। ਇਸ ਨੂੰ ਖਾਣ ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਮਿਲ ਸਕਦੀ ਹੈ
ਕਿਸ਼ਮਿਸ਼ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਜੋ ਕਬਜ਼ ਤੋਂ ਰਾਹਤ ਦਿੰਦੈ ਇਹ ਪੇਟ ਵਿੱਚ ਗੈਸ ਦੀ ਸਮੱਸਿਆ, ਫੁੱਲਣ ਦੀ ਸਮੱਸਿਆ, ਬਦਹਜ਼ਮੀ ਦੀ ਸਮੱਸਿਆ, ਉਲਟੀਆਂ ਅਤੇ ਦਸਤ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ।