ਪਾਣੀ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਜੇਕਰ ਅਸੀਂ ਨਿਯਮਿਤ ਤੌਰ 'ਤੇ ਪਾਣੀ ਪੀਂਦੇ ਹਾਂ ਤਾਂ ਸਾਡੇ ਸਰੀਰ ਦੀ ਲਗਭਗ ਹਰ ਸਮੱਸਿਆ ਅੱਧੀ ਰਹਿ ਸਕਦੀ ਹੈ।
ਸਿਰਦਰਦ, ਥਕਾਵਟ ਤੇ ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਪਰ ਇਹ ਸੂਚੀ ਸਿਰਫ਼ ਇੱਥੇ ਹੀ ਸੀਮਤ ਨਹੀਂ ਹੈ। ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਕਈ ਵਾਰ ਕੁਝ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ।
ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਤੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ। ਹਲਕੀ ਡੀਹਾਈਡਰੇਸ਼ਨ ਪਿਆਸ, ਸੁੱਕੇ ਮੂੰਹ ਅਤੇ ਥਕਾਵਟ ਦਾ ਕਾਰਨ ਬਣ ਸਕਦੀ ਹੈ, ਗੰਭੀਰ ਡੀਹਾਈਡਰੇਸ਼ਨ ਦੌਰੇ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ।
ਪਿਆਸ ਮਹਿਸੂਸ ਕਰਨਾ ਤੁਹਾਡੇ ਸਰੀਰ ਦਾ ਇਹ ਦੱਸਣ ਦਾ ਤਰੀਕਾ ਹੈ ਕਿ ਤੁਹਾਨੂੰ ਪਾਣੀ ਪੀਣ ਦੀ ਲੋੜ ਹੈ। ਜੇ ਤੁਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਜਾਂ ਪਾਣੀ ਪੀਣਾ ਭੁੱਲ ਜਾਂਦੇ ਹੋ ਤਾਂ ਇਸ ਆਦਤ ਨੂੰ ਤੁਰੰਤ ਠੀਕ ਕਰੋ।
ਗੂੜ੍ਹਾ ਪਿਸ਼ਾਬ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੈ। ਜੇਕਰ ਤੁਹਾਡਾ ਪਿਸ਼ਾਬ ਗੂੜਾ ਪੀਲਾ ਜਾਂ ਅੰਬਰ ਰੰਗ ਦਾ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਜ਼ਿਆਦਾ ਪਾਣੀ ਪੀਣ ਦੀ ਲੋੜ ਹੈ।
ਡੀਹਾਈਡਰੇਸ਼ਨ ਥਕਾਵਟ ਤੇ ਕਮਜ਼ੋਰੀ ਦਾ ਕਾਰਨ ਬਣ ਸਕਦੀ ਹੈ। ਜੇ ਤੁਸੀਂ ਥੱਕੇ ਤੇ ਸੁਸਤ ਮਹਿਸੂਸ ਕਰ ਰਹੇ ਹੋ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਨੂੰ ਜ਼ਿਆਦਾ ਪਾਣੀ ਦੀ ਲੋੜ ਹੈ।
ਡੀਹਾਈਡਰੇਸ਼ਨ ਸਿਰ ਦਰਦ ਤੇ ਮਾਈਗਰੇਨ ਦਾ ਕਾਰਨ ਬਣ ਸਕਦੀ ਹੈ। ਜੇਕਰ ਤੁਹਾਨੂੰ ਵਾਰ-ਵਾਰ ਸਿਰ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ।
ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਵੀ ਚੱਕਰ ਆਉਣ ਲੱਗਦੇ ਹਨ। ਅਚਾਨਕ ਚੱਕਰ ਆਉਂਦੇ ਹਨ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਨੂੰ ਜ਼ਿਆਦਾ ਪਾਣੀ ਦੀ ਲੋੜ ਹੈ ਅਤੇ ਤੁਹਾਨੂੰ ਅਜਿਹਾ ਤੁਰੰਤ ਕਰਨਾ ਚਾਹੀਦਾ ਹੈ।
ਸਰੀਰ ਵਿੱਚ ਪਾਣੀ ਦੀ ਕਮੀ ਨਾਲ ਮੂੰਹ ਖੁਸ਼ਕ ਹੋ ਸਕਦਾ ਹੈ ਅਤੇ ਮੂੰਹ ਵਿੱਚ ਚਿਪਚਿਪਾ ਮਹਿਸੂਸ ਹੋ ਸਕਦਾ ਹੈ। ਜਦੋਂ ਤੁਹਾਨੂੰ ਅਜਿਹਾ ਮਹਿਸੂਸ ਹੋਵੇ ਤਾਂ ਇੱਕ ਗਲਾਸ ਪਾਣੀ ਪੀਓ ਅਤੇ ਫਿਰ ਬਦਲਾਅ ਦੇਖੋ।
ਪਾਣੀ ਦੀ ਕਮੀ ਹੋਣ ਕਾਰਨ ਇਸ ਦਾ ਅਸਰ ਚਮੜੀ 'ਤੇ ਦਿਖਾਈ ਦੇਣ ਲੱਗਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਮਹਿੰਗੇ ਮਾਇਸਚਰਾਈਜ਼ਰ ਦੀ ਵਰਤੋਂ ਕਰਨ ਦੇ ਨਾਲ-ਨਾਲ ਸਰੀਰ ਨੂੰ ਭਰਪੂਰ ਪਾਣੀ ਦੇਣਾ ਯਕੀਨੀ ਬਣਾਓ।
ਹਾਈਡਰੇਸ਼ਨ ਕਾਰਨ ਕਬਜ਼ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਵੀ ਕਬਜ਼ ਦੀ ਸਮੱਸਿਆ ਹੋ ਰਹੀ ਹੈ ਤਾਂ ਖੂਬ ਪਾਣੀ ਪੀਣਾ ਸ਼ੁਰੂ ਕਰੋ ਅਤੇ ਦੇਖੋ ਬਦਲਾਅ।