ਇਨ੍ਹਾਂ 5 ਕੁਦਰਤੀ ਤਰੀਕਿਆਂ ਨਾਲ ਵੀ ਕਰ ਸਕਦੇ ਹਨ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ


By Neha Diwan01, Dec 2022 11:35 AMpunjabijagran.com

ਹਾਈ ਬਲੱਡ ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ ਭਾਵ ਹਾਈਪਰਟੈਨਸ਼ਨ ਇਕ ਆਮ ਬਿਮਾਰੀ ਹੈ, ਪਰ ਇਸ ਨੂੰ ਕਾਬੂ 'ਚ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਲੋਕਾਂ ਨੂੰ ਇਸ ਕਾਰਨ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਈਪਰਟੈਨਸ਼ਨ

ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ ਤਾਂ ਤੁਹਾਡੇ ਦਿਲ ਨੂੰ ਖ਼ੂਨ ਪੰਪ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਇਹ ਹੌਲੀ-ਹੌਲੀ ਕਮਜ਼ੋਰ ਹੋ ਜਾਂਦਾ ਹੈ।

ਬਲੱਡ ਪ੍ਰੈਸ਼ਰ ਹਾਈ

ਜੇਕਰ ਬਲੱਡ ਪ੍ਰੈਸ਼ਰ ਲੰਬੇ ਸਮੇਂ ਤਕ ਹਾਈ ਰਹਿੰਦਾ ਹੈ, ਤਾਂ ਇਸ ਨਾਲ ਦਿਲ ਦੇ ਰੋਗ, ਸਟ੍ਰੋਕ ਜਾਂ ਕਿਡਨੀ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ।

ਰੋਜ਼ਾਨਾ ਕਸਰਤ

ਰੋਜ਼ਾਨਾ ਕਸਰਤ ਤੁਹਾਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਦੀ ਹੈ। ਕਸਰਤ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ, ਭਾਰ ਵਧਣ ਤੋਂ ਰੋਕਦਾ ਹੈ, ਦਿਲ ਨੂੰ ਮਜ਼ਬੂਤੀ ਮਿਲਦੀ ਤਣਾਅ ਦਾ ਪੱਧਰ ਘੱਟ ਹੁੰਦਾ ਹੈ।

ਨਮਕ ਦਾ ਸੇਵਨ ਘੱਟ ਕਰੋ

ਲੂਣ ਨੂੰ ਦਿਲ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਬਹੁਤ ਜ਼ਿਆਦਾ ਲੂਣ ਲੰਬੇ ਸਮੇਂ 'ਚ ਤੁਹਾਡੇ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਮਕ ਦੀ ਮਾਤਰਾ ਘੱਟ ਕਰਨ ਦੇ ਨਾਲ ਪੈਕਡ ਫੂਡ ਤੇ ਡੱਬਾਬੰਦ ​​ਭੋਜਨ ਨਾ ਖਾਓ।

ਪੋਟਾਸ਼ੀਅਮ ਨਾਲ ਭਰਪੂਰ ਡਾਈਟ ਲਓ

ਪੋਟਾਸ਼ੀਅਮ ਨਾਲ ਭਰਪੂਰ ਖੁਰਾਕ ਲਓ, ਜਿਸ ਵਿਚ ਕੇਲਾ, ਟਮਾਟਰ, ਆਲੂ, ਮੇਵੇ, ਬੀਜ, ਐਵੋਕਾਡੋ, ਦੁੱਧ, ਦਹੀਂ, ਹਰੀਆਂ ਬੀਨਜ਼, ਮੱਛੀ ਵਰਗੀਆਂ ਸੈਲਮਨ ਆਦਿ ਸ਼ਾਮਲ ਹਨ।

ਸ਼ਰਾਬ ਦੇ ਸੇਵਨ ਤੋਂ ਬਚੋ

ਸੰਜਮ 'ਚ ਸ਼ਰਾਬ ਪੀਣਾ ਦਿਲ ਦੀ ਸਿਹਤ ਲਈ ਚੰਗਾ ਹੈ ਪਰ ਜ਼ਿਆਦਾ ਸ਼ਰਾਬ ਪੀਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਜੋ ਚੰਗਾ ਸੰਕੇਤ ਨਹੀਂ ਹੈ।

ਤਣਾਅ ਘਟਾਉਣ ਦੀ ਕੋਸ਼ਿਸ਼ ਕਰੋ

ਇਸ ਲਈ ਇਹ ਜ਼ਰੂਰੀ ਹੈ ਕਿ ਰੋਜ਼ਾਨਾ ਕਸਰਤ, ਯੋਗਾ, ਮੈਡੀਟੇਸ਼ਨ ਦੀ ਮਦਦ ਨਾਲ ਤੁਸੀਂ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।

ਕੀ ਤਾਂਬੇ ਦੇ ਭਾਂਡੇ ਦਾ ਪਾਣੀ ਵੀ ਕਰ ਸਕਦਾ ਹੈ ਨੁਕਸਾਨ? ਜਾਣੋ ਕਿਨ੍ਹਾਂ ਨੂੰ ਨਹੀਂ ਪੀਣਾ ਚਾਹੀਦਾ