ਤਾਂਬੇ ਦੀ ਬੋਤਲ 'ਚ ਸਟੋਰ ਕੀਤਾ ਪਾਣੀ ਪੀਣ ਦੇ ਫਾਇਦਿਆਂ ਬਾਰੇ ਤੁਸੀਂ ਸੁਣਿਆ ਹੋਵੇਗਾ। ਤਾਂਬੇ ਦੇ ਭਾਂਡੇ 'ਚੋਂ ਪਾਣੀ ਪੀਓ ਜਾਂ ਉਸ 'ਚ ਖਾਣਾ ਪਕਾਓ, ਇਸ ਨਾਲ ਤੁਹਾਡੇ ਭੋਜਨ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਸ਼ਾਮਿਲ ਹੁੰਦੇ ਹਨ।
ਜਿੱਥੋਂ ਤਕ ਪਾਣੀ ਦਾ ਸਵਾਲ ਹੈ, ਸਵੇਰੇ ਉੱਠਣ ਤੋਂ ਬਾਅਦ ਇਸ ਨੂੰ ਖ਼ਾਲੀ ਪੇਟ ਪੀਣ ਨਾਲ ਤੁਹਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ।
ਇਹ ਪਾਚਨ ਕਿਰਿਆ ਨੂੰ ਸੁਧਾਰਨ ਤੋਂ ਲੈ ਕੇ ਹੱਡੀਆਂ ਨੂੰ ਮਜ਼ਬੂਤ ਕਰਨ, ਥਾਇਰਾਇਡ ਗਲੈਂਡ ਦੇ ਬਿਹਤਰ ਕੰਮ ਕਰਨ ਤੇ ਚਮੜੀ ਚਮਕਦਾਰ ਕਰਦੈ ਇਹ ਗਠੀਏ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪ੍ਰਭਾਵਸ਼ਾਲੀ ਮੰਨਿਆ ਜਾਂਦੈ
ਇਹ ਪਾਣੀ ਭਾਰ ਘਟਾ ਸਕਦਾ ਹੈ ਅਤੇ ਦਿਲ ਦੀ ਸਿਹਤ ਨੂੰ ਵੀ ਸੁਧਾਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਅਕਸਰ ਕਬਜ਼ ਦੀ ਸਮੱਸਿਆ ਨਾਲ ਜੂਝਦੇ ਹੋ ਤਾਂ ਤੁਹਾਨੂੰ ਇਸ 'ਚ ਵੀ ਫਾਇਦਾ ਮਿਲ ਸਕਦਾ ਹੈ।
ਤੁਸੀਂ ਦਿਨ ਵਿਚ ਦੋ ਤੋਂ ਤਿੰਨ ਗਲਾਸ ਤਾਂਬੇ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ।
ਆਯੁਰਵੇਦ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਦਸਤ, ਉਲਟੀਆਂ, ਮਤਲੀ, ਗੈਸ, ਸਿਰ ਦਰਦ, ਦਿਲ ਵਿੱਚ ਜਲਨ ਜਾਂ ਕਿਸੇ ਗੰਭੀਰ ਖੂਨ ਵਹਿਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਹ ਪਾਣੀ ਨਹੀਂ ਪੀਣਾ ਚਾਹੀਦਾ।
ਤਾਂਬੇ ਭਾਂਡਾ ਲਓ। ਇਸ ਨੂੰ ਪੂਰੀ ਤਰ੍ਹਾਂ ਭਰ ਕੇ ਢੱਕ ਦਿਓ। ਹੁਣ ਇਸ ਪਾਣੀ ਨੂੰ ਰਾਤ ਭਰ ਫਰਿੱਜ ਜਾਂ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਠੰਡੀ ਹੋਵੇ ਅਤੇ ਧੁੱਪ ਨਾ ਪਵੇ। ਇਸ ਨੂੰ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।