ਕੀ ਮਲਾਈ 'ਚ ਆਉਣ ਲੱਗੀ ਹੈ ਬਦਬੂ ਤਾਂ ਇਹ ਟਿਪਸ ਅਜ਼ਮਾਓ


By Neha diwan19, Dec 2024 01:27 PMpunjabijagran.com

ਮਲਾਈ

ਮਲਾਈ ਜਾਂ ਮੱਖਣ ਖਾਣਾ ਅਸੀਂ ਸਾਰੇ ਹੀ ਪਸੰਦ ਕਰਦੇ ਹਾਂ, ਮਲਾਈ ਦੀ ਵਰਤੋਂ ਰਸੋਈ ਤੋਂ ਲੈ ਕੇ ਚਮੜੀ ਤੱਕ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ।

ਤੁਸੀਂ ਸਾਰੇ ਜਾਣਦੇ ਹੋ ਕਿ ਮਲਾਈ ਦੀ ਲਾਈਫ 15-20 ਦਿਨਾਂ ਤੋਂ ਜ਼ਿਆਦਾ ਨਹੀਂ ਹੁੰਦੀ, ਜਦੋਂ ਤਾਪਮਾਨ ਵਧਣ 'ਤੇ ਮਲਾਈ ਜਲਦੀ ਖਰਾਬ ਹੋ ਜਾਂਦੀ ਹੈ ਤੇ ਇਸ ਤੋਂ ਬਦਬੂ ਵੀ ਆਉਣ ਲੱਗਦੀ ਹੈ।

ਇਸ ਤਰ੍ਹਾਂ ਸਟੋਰ ਕਰੋ

ਜੇਕਰ ਤੁਸੀਂ ਘਿਓ ਬਣਾਉਣ ਲਈ ਮਲਾਈ ਸਟੋਰ ਕਰ ਰਹੇ ਹੋ, ਤਾਂ ਇਸ ਨੂੰ ਠੰਢੀ ਜਗ੍ਹਾ 'ਤੇ ਰੱਖੋ। ਬਹੁਤ ਗਰਮ ਤਾਪਮਾਨ ਵਾਲੀ ਥਾਂ 'ਤੇ ਮਲਾਈ ਨੂੰ ਸਟੋਰ ਨਾ ਕਰੋ।

ਗਰਮ ਜਗ੍ਹਾ ਤੇ ਨਾ ਰੱਖੋ

ਮਲਾਈ ਨੂੰ ਗਰਮ ਜਗ੍ਹਾ 'ਤੇ ਰੱਖਣ ਨਾਲ ਇਹ ਖੱਟੀ ਹੋ ਜਾਂਦੀ ਹੈ ਤੇ ਖਰਾਬ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਸਮੇਂ-ਸਮੇਂ 'ਤੇ ਮਲਾਈ 'ਚ ਹੋਰ ਮਲਾਈ ਮਿਲਾਉਂਦੇ ਰਹੋ ਅਤੇ ਇਸ ਨੂੰ ਚਮਚ ਦੀ ਮਦਦ ਨਾਲ ਵੀ ਮਿਲਾਉਂਦੇ ਰਹੋ ਤਾਂ ਕਿ ਫੰਗਸ ਨਾ ਲੱਗੇ।

ਸਹੀ ਬਰਤਨ ਚੁਣੋ

ਤੁਸੀਂ ਕਿਸੇ ਵੀ ਬਰਤਨ ਵਿੱਚ ਮਲਾਈ ਸਟੋਰ ਕਰ ਸਕਦੇ ਹੋ। ਮਿੱਟੀ, ਪਲਾਸਟਿਕ, ਕੱਚ ਅਤੇ ਸਟੀਲ ਦੇ ਭਾਂਡਿਆਂ ਵਿੱਚ ਮਲਾਈ ਨੂੰ ਸਟੋਰ ਕਰਨ ਨਾਲ ਬਦਬੂ ਨਹੀਂ ਆਉਂਦੀ।

ਫ੍ਰੀਜ਼ਰ 'ਚ ਰੱਖੋ

ਤੁਸੀਂ ਮਲਾਈ ਨੂੰ ਢੱਕਣ ਬੰਦ ਕਰਕੇ ਫ੍ਰੀਜ਼ਰ ਵਿੱਚ ਵੀ ਰੱਖ ਸਕਦੇ ਹੋ। ਇਸ ਕਾਰਨ ਮਲਾਈ ਠੰਢੇ ਤਾਪਮਾਨ ਦੇ ਕਾਰਨ ਜੰਮੀ ਰਹੇਗੀ ਅਤੇ ਖਰਾਬ ਨਹੀਂ ਹੋਵੇਗੀ। ਏਅਰ ਟਾਈਟ ਕੰਟੇਨਰ 'ਚ ਹੀ ਸਟੋਰ ਕਰੋ।

ਰਾਤ ਨੂੰ ਜੁਰਾਬਾਂ ਪਾ ਕੇ ਸੌਣਾ ਚਾਹੀਦਾ ਹੈ ਜਾਂ ਨਹੀਂ?