ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੇ ਸੌਣ ਵੇਲੇ ਜੁਰਾਬਾਂ ਪਹਿਨਣ ਦੀ ਆਦਤ ਪਾ ਲਈ ਹੈ। ਖਾਸ ਕਰਕੇ ਸਰਦੀਆਂ ਵਿੱਚ ਜੁਰਾਬਾਂ ਪਾ ਕੇ ਸੌਣ ਦਾ ਰੁਝਾਨ ਹੈ, ਕਿਉਂਕਿ ਇਹ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ।
ਸਰਦੀਆਂ ਵਿੱਚ ਜੁਰਾਬਾਂ ਪਾ ਕੇ ਸੌਣਾ ਤੁਹਾਡੇ ਪੈਰਾਂ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ। ਇਹ ਉਨ੍ਹਾਂ ਲੋਕਾਂ ਲਈ ਖਾਸ ਤੌਰ 'ਤੇ ਫਾਇਦੇਮੰਦ ਹੈ, ਜਿਨ੍ਹਾਂ ਦੇ ਪੈਰਾਂ ਨੂੰ ਬਹੁਤ ਜਲਦੀ ਠੰਢ ਲੱਗ ਜਾਂਦੀ ਹੈ।
ਜੁਰਾਬਾਂ ਪਹਿਨਣ ਨਾਲ ਪੈਰਾਂ ਵਿੱਚ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਹੋ ਸਕਦਾ ਹੈ। ਜੁਰਾਬਾਂ ਦੇ ਕਾਰਨ ਖੂਨ ਦਾ ਪ੍ਰਵਾਹ ਕੰਟਰੋਲ 'ਚ ਰਹਿੰਦਾ ਹੈ ਅਤੇ ਪੈਰਾਂ 'ਚ ਸੋਜ ਵੀ ਘੱਟ ਹੋ ਸਕਦੀ ਹੈ।
ਜਦੋਂ ਤੁਹਾਡੇ ਪੈਰਾਂ ਨੂੰ ਨਿੱਘ ਮਿਲਦਾ ਹੈ ਤਾਂ ਪੂਰੇ ਸਰੀਰ ਨੂੰ ਆਰਾਮ ਮਿਲਦਾ ਹੈ ਤੇ ਨੀਂਦ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ
ਜੁਰਾਬਾਂ ਪਹਿਨਣ ਨਾਲ ਪੈਰਾਂ ਦੀ ਚਮੜੀ ਨੂੰ ਨਮੀ ਅਤੇ ਸੁਰੱਖਿਆ ਮਿਲਦੀ ਹੈ, ਖਾਸ ਤੌਰ 'ਤੇ ਜੇ ਤੁਸੀਂ ਸਰਦੀਆਂ 'ਚ ਫਟੀਆਂ ਹੋਈਆਂ ਅੱਡੀਆਂ ਤੋਂ ਪਰੇਸ਼ਾਨ ਹੋ ਤਾਂ ਜੁਰਾਬਾਂ ਪਹਿਨਣ ਨਾਲ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
ਜੁਰਾਬਾਂ ਪਹਿਨਣ ਨਾਲ ਪੈਰਾਂ ਦੀ ਚਮੜੀ ਨੂੰ ਲੋੜੀਂਦੀ ਹਵਾ ਨਹੀਂ ਮਿਲਦੀ। ਲੰਬੇ ਸਮੇਂ ਤੱਕ ਜੁਰਾਬਾਂ ਪਹਿਨ ਕੇ ਸੌਣ ਨਾਲ ਪੈਰਾਂ ਦੀ ਚਮੜੀ ਸਾਹ ਲੈਣ ਤੋਂ ਰੋਕਦੀ ਹੈ, ਜਿਸ ਨਾਲ ਖੁਜਲੀ ਜਾਂ ਇਨਫੈਕਸ਼ਨ ਹੋ ਸਕਦੀ ਹੈ।
ਕੁਝ ਲੋਕਾਂ ਨੂੰ ਜੁਰਾਬਾਂ ਪਹਿਨ ਕੇ ਸੌਣਾ ਬੇਆਰਾਮ ਲੱਗਦਾ ਹੈ। ਜੇ ਜੁਰਾਬਾਂ ਠੀਕ ਤਰ੍ਹਾਂ ਫਿੱਟ ਨਹੀਂ ਹੁੰਦੀਆਂ, ਤਾਂ ਉਹ ਤੁਹਾਡੇ ਪੈਰਾਂ 'ਤੇ ਦਬਾਅ ਪਾ ਸਕਦੀਆਂ ਹਨ ਅਤੇ ਆਰਾਮ ਘਟਾ ਸਕਦੀਆਂ ਹਨ।