ਅਸੀਂ ਸਾਰੇ ਆਪਣੇ ਘਰਾਂ ਵਿੱਚ ਮਨੀ ਪਲਾਂਟ ਰੱਖਦੇ ਹਾਂ। ਜੇ ਤੁਹਾਡੇ ਮਨੀ ਪਲਾਂਟ ਦੇ ਪੱਤੇ ਖਰਾਬ ਹੋ ਰਹੇ ਹਨ ਜਾਂ ਪੀਲੇ ਪੈ ਰਹੇ ਹਨ, ਤਾਂ ਤੁਹਾਨੂੰ ਆਪਣੇ ਮਨੀ ਪਲਾਂਟ 'ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਨਿੰਮ ਦਾ ਤੇਲ ਤੁਹਾਡੇ ਖਰਾਬ ਹੋਏ ਮਨੀ ਪਲਾਂਟ ਨੂੰ ਬਹਾਲ ਕਰ ਸਕਦਾ ਹੈ। ਮਨੀ ਪਲਾਂਟ ਦੇ ਪੱਤੇ ਕੀੜੇ-ਮਕੌੜਿਆਂ ਜਾਂ ਉੱਲੀ ਨਾਲ ਪ੍ਰਭਾਵਿਤ ਹਨ, ਤਾਂ ਤੁਹਾਨੂੰ ਆਪਣੇ ਮਨੀ ਪਲਾਂਟ 'ਤੇ ਨਿੰਮ ਦਾ ਤੇਲ ਲਗਾਉਣਾ ਚਾਹੀਦਾ ਹੈ।
ਇਸ ਨਾਲ ਤੁਹਾਡੇ ਮਨੀ ਪਲਾਂਟ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਧਿਆਨ ਵਿੱਚ ਰੱਖੋ ਕਿ ਤੁਸੀਂ ਇਸਨੂੰ ਜੜ੍ਹਾਂ ਦੇ ਨੇੜੇ ਲਗਾਉਣਾ ਹੈ ਤਾਂ ਜੋ ਇਸਦਾ ਤੁਰੰਤ ਪ੍ਰਭਾਵ ਹੋ ਸਕੇ ਅਤੇ ਤੁਹਾਡੇ ਪੌਦੇ ਠੀਕ ਹੋ ਜਾਣ।
ਆਂਡੇ ਦਾ ਛਿਲਕਾ ਤੁਹਾਡੇ ਖਰਾਬ ਹੋਏ ਮਨੀ ਪਲਾਂਟ ਨੂੰ ਵੀ ਠੀਕ ਕਰ ਸਕਦਾ ਹੈ। ਆਂਡੇ ਦੇ ਛਿਲਕਿਆਂ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਪੌਦਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਜੇ ਤੁਸੀਂ ਚਾਹੋ ਤਾਂ ਕੇਲੇ ਦੇ ਛਿਲਕੇ ਦੀ ਮਦਦ ਨਾਲ ਆਪਣੇ ਮਨੀ ਪਲਾਂਟ ਨੂੰ ਫਿਰ ਤੋਂ ਹਰਾ ਵੀ ਬਣਾ ਸਕਦੇ ਹੋ।
ਕੇਲੇ ਦੇ ਛਿਲਕੇ ਵਿੱਚ ਪੋਟਾਸ਼ੀਅਮ ਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਪੌਦਿਆਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ। ਅਜਿਹੇ 'ਚ ਕੇਲੇ ਦੇ ਛਿਲਕੇ ਨੂੰ ਪੌਦਿਆਂ 'ਚ ਪਾਉਣਾ ਨਾ ਭੁੱਲੋ।