ਬਦਲਦੇ ਮੌਸਮ ਅਤੇ ਪ੍ਰਦੂਸ਼ਣ ਦੇ ਕਾਰਨ ਵਾਲਾਂ ਵਿੱਚ ਖੁਜਲੀ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਕਈ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ।
ਮਾਹਿਰਾਂ ਨੇ ਦੱਸਿਆ ਕਿ ਮੁਲਤਾਨੀ ਮਿੱਟੀ, ਦਹੀਂ, ਸ਼ਹਿਦ ਦੇ ਨਾਲ-ਨਾਲ ਪਿਆਜ਼ ਦੇ ਰਸ ਅਤੇ ਨਾਰੀਅਲ ਦੇ ਤੇਲ ਦੀ ਵਰਤੋਂ ਕਰਕੇ ਸਿਰ ਦੀ ਖੁਜਲੀ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
2 ਚਮਚ ਮੁਲਤਾਨੀ ਮਿੱਟੀ ,2 ਚੱਮਚ ਦਹੀਂ ,1 ਚਮਚਾ ਸ਼ਹਿਦ
ਮੁਲਤਾਨੀ ਮਿੱਟੀ ਲਓ ,ਇਸ ਵਿਚ ਦਹੀਂ ਅਤੇ ਸ਼ਹਿਦ ਮਿਲਾਓ, ਇਸ ਪੇਸਟ ਨੂੰ ਵਾਲਾਂ 'ਤੇ ਲਗਾਓ। 20 ਮਿੰਟ ਬਾਅਦ ਵਾਲ ਧੋ ਲਓ। ਇਹ ਉਪਾਅ ਹਫ਼ਤੇ ਵਿੱਚ 2 ਦਿਨ ਕਰੋ।
ਇੱਕ ਕਟੋਰੀ ਵਿੱਚ ਨਾਰੀਅਲ ਤੇਲ ਲਓ ,ਇਸ ਵਿਚ ਦਹੀਂ ਅਤੇ ਸ਼ਹਿਦ ਮਿਲਾਓ, ਇਸ ਮਿਸ਼ਰਣ ਨੂੰ ਵਾਲਾਂ 'ਤੇ ਲਗਾਓ। 20 ਮਿੰਟ ਬਾਅਦ ਵਾਲ ਧੋ ਲਓ। ਇਹ ਉਪਾਅ ਹਫ਼ਤੇ ਵਿੱਚ 2 ਦਿਨ ਕਰੋ।
ਇਸ ਘਰੇਲੂ ਉਪਾਅ ਨੂੰ ਅਜ਼ਮਾਉਣ ਤੋਂ ਪਹਿਲਾਂ, ਇੱਕ ਪੈਚ ਟੈਸਟ ਕਰੋ ਤਾਂ ਜੋ ਕੋਈ ਪ੍ਰਤੀਕਿਰਿਆ ਨਾ ਹੋਵੇ।