ਫਟੇ ਦੁੱਧ ਨੂੰ ਸੁੱਟਣ ਦੀ ਨਾ ਕਰੋ ਗਲਤੀ, ਇਨ੍ਹਾਂ ਤਰੀਕਿਆਂ ਨਾਲ ਵਰਤੋ


By Neha diwan2024-04-28, 12:21 ISTpunjabijagran.com

ਦੁੱਧ

ਦੁੱਧ ਨੂੰ ਸਹੀ ਸਮੇਂ 'ਤੇ ਗਰਮ ਨਾ ਕਰਨ ਜਾਂ ਇਸ ਨੂੰ ਸਹੀ ਢੰਗ ਨਾਲ ਸਟੋਰ ਨਾ ਕਰਨ ਕਾਰਨ ਅਜਿਹੇ 'ਚ ਇਙ ਫਟ ਜਾਂਦਾ ਹੈ ਤੇ ਅਸੀਂ ਦੁੱਧ ਨੂੰ ਬੇਕਾਰ ਸਮਝ ਕੇ ਤੁਰੰਤ ਸੁੱਟ ਦਿੰਦੇ ਹਾਂ।

ਫਟੇ ਦੁੱਧ ਤੋਂ ਬਣਾਓ ਚੌਲ

ਕੱਪੜੇ ਦੀ ਮਦਦ ਨਾਲ ਦੁੱਧ ਨੂੰ ਛਾਣ ਕੇ ਪਾਣੀ ਨੂੰ ਵੱਖ ਕਰ ਲਓ। ਚੌਲ ਬਣਾਉਂਦੇ ਸਮੇਂ ਇਸ ਨੂੰ ਪਾਣੀ 'ਚ ਮਿਲਾ ਲਓ। ਇਸ ਪਾਣੀ ਨਾਲ ਪਕਾਉਣ ਤੋਂ ਬਾਅਦ ਚੌਲ ਬਹੁਤ ਸਵਾਦਿਸ਼ਟ ਬਣ ਜਾਣਗੇ।

ਸੈਂਡਵਿਚ ਸਟਫਿੰਗ ਬਣਾਉਣ ਲਈ ਵਰਤੋਂ

ਤੁਸੀਂ ਸੈਂਡਵਿਚ ਬਣਾਉਣ ਲਈ ਫਟੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਫਟੇ ਦੁੱਧ ਨੂੰ ਛਾਣ ਲਓ ਹੁਣ ਫਟੇ ਹੋਏ ਦੁੱਧ 'ਚ ਟਮਾਟਰ, ਪਿਆਜ਼, ਮਿਰਚ, ਹਰਾ ਧਨੀਆ ਅਤੇ ਮਸਾਲੇ ਪਾ ਕੇ ਪਕਾਓ। ਹੁਣ ਤੁਸੀਂ ਸੈਂਡਵਿਚ ਸਟਫਿੰਗ ਦੇ ਤੌਰ 'ਤੇ ਵਰਤੋ ।

ਫਟੇ ਦੁੱਧ ਦੇ ਪਾਣੀ ਦੀ ਵਰਤੋਂ ਕਰੋ

ਫਟੇ ਦੁੱਧ ਨੂੰ ਛਾਣ ਲਓ ਬਾਕੀ ਬਚੇ ਪਾਣੀ ਨੂੰ ਫਰਿੱਜ ਵਿੱਚ ਸਟੋਰ ਕਰੋ। ਜਦ ਦੁੱਧ ਖਰਾਬ ਹੋ ਰਿਹੈ ਤਾਂ ਇਸ ਪਾਣੀ ਨੂੰ ਗਰਮ ਕੀਤੇ ਦੁੱਧ ਵਿਚ ਮਿਲਾਓ ਅਜਿਹਾ ਕਰਨ ਨਾਲ ਪਾਣੀ ਅਤੇ ਛੇਨਾ ਹੌਲੀ-ਹੌਲੀ ਵੱਖ ਹੋ ਜਾਣਗੇ।

ਪਨੀਰ ਤਿਆਰ ਕਰੋ

ਨਿੰਬੂ ਦਾ ਰਸ ਅਤੇ ਸਿਰਕਾ ਵਰਗੀਆਂ ਖੱਟੀ ਚੀਜ਼ਾਂ ਮਿਲਾ ਕੇ ਦੁੱਧ ਨੂੰ ਗਾੜ੍ਹਾ ਕਰੋ। ਹੁਣ ਇਸ ਨੂੰ ਸਾਫ਼ ਅਤੇ ਸੂਤੀ ਕੱਪੜੇ ਦੀ ਮਦਦ ਨਾਲ ਛਾਣ ਲਓ। ਸਾਰਾ ਪਾਣੀ ਕੱਢ ਲਓ ਤੇ ਸੈੱਟ ਹੋਣ ਸਈ ਰੱਖੋ।

ਗਰਮੀਆਂ 'ਚ ਪੈਰਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ