ਗਰਮੀਆਂ 'ਚ ਪੈਰਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ
By Neha diwan
2024-04-28, 12:55 IST
punjabijagran.com
ਗਰਮੀਆਂ ਦੇ ਮੌਸਮ
ਗਰਮੀਆਂ ਦੇ ਮੌਸਮ ਵਿੱਚ ਧੁੱਪ ਅਤੇ ਪਸੀਨੇ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇਸ ਮੌਸਮ ਵਿੱਚ ਧੁੱਪ ਕਾਰਨ ਪੈਰ ਵੀ ਕਾਲੇ ਹੋ ਜਾਂਦੇ ਹਨ।
ਪੈਰਾਂ ਦੀ ਚਮੜੀ ਕਾਲੀ ਹੋਣੀ
ਕਿਉਂਕਿ ਇਸ ਮੌਸਮ 'ਚ ਧੁੱਪ ਅਤੇ ਧੂੜ-ਮਿੱਟੀ ਅਤੇ ਪ੍ਰਦੂਸ਼ਣ ਕਾਰਨ ਪੈਰਾਂ ਦੀ ਚਮੜੀ ਕਾਲੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਪੈਰਾਂ ਦੇ ਕਾਲੇ ਹੋਣ ਕਾਰਨ ਤੁਹਾਨੂੰ ਅਕਸਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਲੂ ਅਤੇ ਨਿੰਬੂ
ਪੈਰਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਤੁਸੀਂ ਆਲੂ ਤੇ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਆਲੂ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਹੁੰਦੇ ਹਨ ਜੋ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਵਧੀਆ ਉਪਾਅ ਹਨ।
ਇਸ ਨੂੰ ਇਸ ਤਰ੍ਹਾਂ ਵਰਤੋ
ਆਲੂ ਨੂੰ ਪੀਸ ਲਓ, ਇਸ ਵਿੱਚ ਨਿੰਬੂ ਦਾ ਰਸ ਮਿਲਾਓ ,ਇਸ ਪੇਸਟ ਨੂੰ ਪੈਰਾਂ 'ਤੇ ਲਗਾਓ ਅਤੇ ਮਸਾਜ ਕਰੋ। ,ਇਸ ਨੂੰ 20-30 ਮਿੰਟ ਲਈ ਛੱਡਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ। ,ਇਸ ਉਪਾਅ ਨੂੰ ਕੁਝ ਦਿਨਾਂ ਤੱਕ ਕਰੋ।
ਗੁਲਾਬ ਜਲ ਤੇ ਕੱਚਾ ਦੁੱਧ
ਗੁਲਾਬ ਜਲ ਦੇ ਕਈ ਗੁਣ ਹੁੰਦੇ ਹਨ ਅਤੇ ਔਰਤਾਂ ਇਸ ਦੀ ਵਰਤੋਂ ਚਮੜੀ ਦੀ ਦੇਖਭਾਲ ਲਈ ਕਰਦੀਆਂ ਹਨ। ਕੱਚੇ ਦੁੱਧ ਵਿੱਚ ਕਈ ਪੌਸ਼ਟਿਕ ਤੱਤ ਵੀ ਹੁੰਦੇ ਹਨ ਜੋ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੁੰਦੇ ਹਨ।
ਇਸ ਨੂੰ ਇਸ ਤਰ੍ਹਾਂ ਵਰਤੋ
ਕੱਚੇ ਦੁੱਧ 'ਚ ਇਕ ਚੱਮਚ ਗੁਲਾਬ ਜਲ ਮਿਲਾ ਲਓ ਇਸ ਨੂੰ ਪੈਰਾਂ 'ਤੇ ਲਗਾਓ ਅਤੇ ਮਸਾਜ ਕਰੋ। ਇਸ ਨੂੰ 10 ਮਿੰਟ ਬਾਅਦ ਧੋ ਲਓ ਪੈਰਾਂ ਦਾ ਕਾਲਾਪਨ ਕੁਝ ਹੀ ਦਿਨਾਂ 'ਚ ਦੂਰ ਹੋ ਜਾਵੇਗਾ।
ਆਟੇ ਨੂੰ ਗੁੰਨਦੇ ਸਮੇਂ ਮਿਲਾਓ ਇਹ ਚੀਜ਼, ਰੋਟੀ ਹੋ ਜਾਵੇਗੀ ਨਰਮ
Read More