ਆਲੂ ਉਬਾਲਦੇ ਸਮੇਂ ਕੁੱਕਰ ਹੋ ਜਾਂਦੈ ਕਾਲਾ ਤਾਂ ਅਪਣਾਓ ਇਹ ਟਿਪਸ


By Neha diwan2024-12-20, 13:53 ISTpunjabijagran.com

ਉਬਲੇ ਆਲੂ

ਆਲੂ ਇੱਕ ਅਜਿਹੀ ਸਬਜ਼ੀ ਹੈ ਜੋ ਲਗਭਗ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਅਕਸਰ ਲੋਕ ਘਰ 'ਚ ਉਬਲੇ ਆਲੂਆਂ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ। ਕਦੇ ਦਮ ਆਲੂ ਲਈ ਤੇ ਕਦੇ ਆਲੂ ਸਮੋਸੇ ਲਈ ਪਹਿਲਾਂ ਆਲੂ ਨੂੰ ਉਬਾਲਣਾ ਪੈਂਦਾ ਹੈ।

ਜੇਕਰ ਆਲੂਆਂ ਤੋਂ ਇਲਾਵਾ ਆਂਡੇ ਨੂੰ ਉਬਾਲਿਆ ਜਾਵੇ ਤਾਂ ਕੂਕਰ ਵੀ ਕਾਲਾ ਹੋ ਜਾਂਦਾ ਹੈ। ਜੇ ਆਲੂ ਉਬਾਲਣ ਤੋਂ ਬਾਅਦ ਤੁਹਾਡਾ ਭਾਂਡਾ ਵੀ ਕਾਲਾ ਹੋ ਜਾਂਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਇਸਦੇ ਲਈ ਕੁਝ ਸ਼ਾਨਦਾਰ ਹੈਕਸ ਦੱਸਾਂਗੇ।

ਹੈਕ 1

ਆਲੂ ਨੂੰ ਇਕ ਬਰਤਨ 'ਚ ਪਾ ਕੇ ਉਸ 'ਚ ਪਾਣੀ ਤੇ 1 ਚਮਚ ਨਮਕ ਪਾਓ। ਜਦੋਂ ਪਾਣੀ ਉਬਾਲਣ 'ਤੇ ਆ ਜਾਵੇ ਤਾਂ ਕੁਕਰ ਦਾ ਢੱਕਣ ਲਗਾਓ। ਇਸ ਟ੍ਰਿਕ ਨਾਲ ਤੁਸੀਂ ਸਟੀਲ ਦੇ ਭਾਂਡਿਆਂ ਜਾਂ ਐਲੂਮੀਨੀਅਮ ਦੇ ਭਾਂਡਿਆਂ 'ਚ ਵੀ ਆਲੂ ਉਬਾਲ ਸਕੋਗੇ।

ਹੈਕ 2

ਕੂਕਰ ਵਿੱਚ ਵਰਤੇ ਹੋਏ ਨਿੰਬੂ ਦੇ ਛਿਲਕਿਆਂ ਨੂੰ ਆਲੂਆਂ ਦੇ ਨਾਲ ਮਿਲਾਓ। ਜੇਕਰ ਤੁਸੀਂ ਇਸ ਤਰੀਕੇ ਨਾਲ ਆਲੂ ਉਬਾਲਦੇ ਹੋ, ਤਾਂ ਤੁਹਾਡਾ ਕੂਕਰ ਜਾਂ ਕੋਈ ਵੀ ਭਾਂਡਾ ਕਾਲਾ ਨਹੀਂ ਹੋਵੇਗਾ।

ਹੈਕ 3

ਤੇਜ਼ ਅੱਗ 'ਤੇ ਨਮਕ ਪਾ ਕੇ ਆਲੂ ਉਬਾਲ ਰਹੇ ਹੋ ਤਾਂ ਇਸ ਨੂੰ 2-3 ਸੀਟੀਆਂ ਲਈ ਹੀ ਉਬਾਲੋ। ਕੂਕਰ ਨੂੰ ਭਾਫ਼ ਹੋਣ ਦਿਓ ਅਤੇ 10 ਮਿੰਟ ਬਾਅਦ ਖੋਲ੍ਹੋ। ਇਸ ਨਾਲ ਆਲੂ ਚੰਗੀ ਤਰ੍ਹਾਂ ਪਕ ਜਾਣਗੇ।

ਹੈਕ 4

ਜੇ ਗਲਤੀ ਨਾਲ ਆਲੂ ਜ਼ਿਆਦਾ ਨਰਮ ਹੋ ਗਏ ਹਨ, ਤਾਂ ਤੁਰੰਤ ਕੁੱਕਰ ਵਿੱਚੋਂ ਸਾਰੀ ਭਾਫ਼ ਕੱਢੋ। ਆਲੂਆਂ ਨੂੰ ਸਿੱਧੇ ਠੰਢੇ ਪਾਣੀ ਵਿੱਚ ਰੱਖ ਲਓ। ਇਸ ਨਾਲ ਆਲੂ ਫਟਣ ਤੋਂ ਬਚਣਗੇ।

ਹੈਕ 5

ਗੰਦੇ ਆਲੂਆਂ ਕਾਰਨ ਅਕਸਰ ਭਾਂਡੇ ਕਾਲੇ ਵੀ ਹੋ ਜਾਂਦੇ ਹਨ। ਅਜਿਹੀ ਸਥਿਤੀ 'ਚ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਪਕਾਓ। ਇਸ 'ਤੇ ਬਿਲਕੁਲ ਵੀ ਮਿੱਟੀ ਨਹੀਂ ਛੱਡਣੀ ਚਾਹੀਦੀ।

ਜਨਮ ਦਿਨ 'ਤੇ ਕਿਉਂ ਕੱਟਿਆ ਜਾਂਦਾ ਹੈ ਕੇਕ? ਜਾਣੋ ਕਿਵੇਂ ਸ਼ੁਰੂ ਹੋਇਆ ਇਹ ਰੁਝਾਨ