ਵਾਲਾਂ ਦੇ ਝੜਨ ਤੇ ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਕਰੋ ਤੁਲਸੀ ਦੀ ਵਰਤੋਂ
By Neha diwan
2023-09-05, 11:47 IST
punjabijagran.com
ਵਾਲਾਂ ਨਾਲ ਜੁੜੀਆਂ ਸਮੱਸਿਆਂ
ਆਯੁਰਵੇਦ ਵਿਚ ਕਈ ਅਜਿਹੀਆਂ ਚੀਜ਼ਾਂ ਹਨ, ਜੋ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕਾਰਗਰ ਹਨ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ
ਤੁਲਸੀ ਤੇ ਸ਼ਹਿਦ ਦਾ ਹੇਅਰ ਪੈਕ
ਤੁਲਸੀ ਵਿੱਚ ਮੌਜੂਦ ਗੁਣ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਹੇਅਰ ਪੈਕ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਸਦੇ ਲਈ ਤੁਹਾਨੂੰ ਤੁਲਸੀ ਦੇ 10-12 ਪੱਤੇ ਅਤੇ ਇੱਕ ਚੱਮਚ ਸ਼ਹਿਦ ਦੀ ਜ਼ਰੂਰਤ ਹੈ।
ਤੁਲਸੀ ਤੇ ਸ਼ਹਿਦ ਦਾ ਪੈਕ ਕਿਵੇਂ ਬਣਾਉਣਾ
ਪਹਿਲਾਂ ਤੁਲਸੀ ਬਾਰੀਕ ਪੀਸ ਲਓ। ਪੇਸਟ ਵਿੱਚ ਥੋੜ੍ਹਾ ਜਿਹਾ ਪਾਣੀ ਪਾਓ ਤੇ ਇਸ ਨੂੰ ਪਤਲਾ ਕਰ ਲਓ। ਹੁਣ ਇਸ 'ਚ ਇਕ ਚੱਮਚ ਸ਼ਹਿਦ ਮਿਲਾਓ। ਇਸ ਪੈਕ ਨੂੰ ਵਾਲਾਂ 'ਤੇ 20 ਮਿੰਟ ਤੱਕ ਲਗਾਓ। ਬਾਅਦ ਵਿਚ ਪਾਣੀ ਨਾਲ ਧੋ ਲਓ।
ਤੁਲਸੀ ਤੇ ਨਾਰੀਅਲ ਦਾ ਦੁੱਧ
ਇਸ ਹੇਅਰ ਪੈਕ ਨੂੰ ਬਣਾਉਣ ਲਈ ਤੁਲਸੀ ਦਾ ਪੇਸਟ ਬਣਾ ਲਓ। ਹੁਣ ਇਸ ਨੂੰ ਨਾਰੀਅਲ ਦੇ ਦੁੱਧ 'ਚ ਮਿਲਾਓ। ਇਸ ਮਿਸ਼ਰਣ ਨੂੰ ਉਬਾਲੋ, ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਵਾਲਾਂ 'ਤੇ ਲਗਾਓ। ਕਰੀਬ 30 ਮਿੰਟ ਬਾਅਦ ਧੋ ਲਓ।
ਤੁਲਸੀ ਤੇ ਨਾਰੀਅਲ ਦਾ ਤੇਲ
ਤੁਲਸੀ ਦੇ ਪੱਤਿਆਂ ਨੂੰ ਧੋ ਕੇ ਸੁਕਾ ਲਓ। ਇੱਕ ਕਟੋਰੀ 'ਚ ਨਾਰੀਅਲ ਦਾ ਤੇਲ ਲਓ, ਆਂਵਲਾ ਪਾਊਡਰ ਤੇ ਤੁਲਸੀ ਦੇ ਪੱਤੇ ਪਾਓ। ਇਸ ਨੂੰ ਉਬਾਲੋ, ਤੇਲ ਤਿਆਰ ਹੈ, ਰੋਜ਼ਾਨਾ ਆਪਣੇ ਵਾਲਾਂ ਦੀ ਮਾਲਿਸ਼ ਕਰ ਸਕਦੇ ਹੋ।
ਵਾਲਾਂ ਲਈ ਤੁਲਸੀ ਦੇ ਫਾਇਦੇ
ਤੁਲਸੀ ਵਿੱਚ ਐਂਟੀਬੈਕਟੀਰੀਅਲ ਤੇ ਐਂਟੀ ਫੰਗਲ ਗੁਣ ਹੁੰਦੇ ਹਨ, ਜੋ ਸਿਰ ਦੀ ਚਮੜੀ ਨੂੰ ਹਾਈਡ੍ਰੇਟ ਕਰਨ ਵਿੱਚ ਮਦਦ ਕਰਦੇ ਹਨ। ਇਹ ਪੱਤੇ ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਕਾਰਗਰ ਹਨ।
ਰੋਜ਼ਾਨਾ ਸਵੇਰੇ ਗਰਮ ਪਾਣੀ ਪੀਣ ਦੇ ਹਨ ਢੇਰ ਸਾਰੇ ਫਾਇਦੇ, ਜਾਣੋ ਇਸ ਬਾਰੇ
Read More