ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੈ। ਪਾਣੀ ਪੀਣ ਨਾਲ ਨਾ ਸਿਰਫ਼ ਸਰੀਰ 'ਚ ਇਸ ਦੀ ਪੂਰਤੀ ਹੁੰਦੀ ਹੈ, ਸਗੋਂ ਪਾਣੀ ਦੀ ਕਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਜੇ ਰੋਜ਼ਾਨਾ ਗਰਮ ਪਾਣੀ ਪੀਤਾ ਜਾਵੇ ਤਾਂ ਇਹ ਕਿਸੇ ਦਵਾਈ ਤੋਂ ਘੱਟ ਨਹੀਂ। ਰੋਜ਼ਾਨਾ ਗਰਮ ਪਾਣੀ ਪੀਣ ਨਾਲ ਅਸੀਂ ਕਈ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ।
ਭਾਰ ਘਟਾਉਣ ਲਈ ਗਰਮ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਗਰਮ ਪਾਣੀ ਪੀਣ ਨਾਲ ਸਰੀਰ 'ਚ ਜਮ੍ਹਾਂ ਵਾਧੂ ਚਰਬੀ (ਫੈਟ) ਪਿਘਲ ਕੇ ਪਸੀਨੇ ਦੇ ਰੂਪ 'ਚ ਬਾਹਰ ਆ ਜਾਂਦੀ ਹੈ।
ਗਰਮ ਪਾਣੀ ਪੀਣ ਨਾਲ ਨਾ ਸਿਰਫ ਭਾਰ ਘਟਦਾ ਹੈ, ਸਗੋਂ ਇਹ ਸਾਡੀ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ। ਰੋਜ਼ ਸਵੇਰੇ ਖਾਲੀ ਪੇਟ ਇਕ ਗਲਾਸ ਕੋਸੇ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ।
ਸਵੇਰੇ ਗਰਮ ਪਾਣੀ ਪੀਣ ਨਾਲ ਪਾਚਨ ਤੰਤਰ ਨੂੰ ਵੀ ਕਾਫੀ ਫਾਇਦਾ ਹੁੰਦਾ ਹੈ। ਸਵੇਰੇ ਖਾਲੀ ਪੇਟ ਤੇ ਰਾਤ ਦੇ ਖਾਣੇ ਤੋਂ ਬਾਅਦ ਗਰਮ ਪਾਣੀ ਪੀਣ ਨਾਲ ਤੁਸੀਂ ਪਾਚਨ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਪਾਣੀ ਪੀਣ ਨਾਲ ਸਾਡੀ ਸਕਿੱਨ ਨੂੰ ਵੀ ਕਾਫੀ ਫਾਇਦਾ ਹੁੰਦਾ ਹੈ। ਲੋੜੀਂਦੀ ਮਾਤਰਾ 'ਚ ਪਾਣੀ ਦਾ ਸੇਵਨ ਚਮੜੀ ਲਈ ਫਾਇਦੇਮੰਦ ਹੁੰਦਾ ਹੈ ਪਰ ਗਰਮ ਪਾਣੀ ਪੀਣ ਨਾਲ ਇਸ ਦੇ ਹੋਰ ਵੀ ਫਾਇਦੇ ਹੁੰਦੇ ਹਨ।
ਕੋਸਾ ਪਾਣੀ ਪੀਣ ਨਾਲ ਨਾ ਸਿਰਫ ਚਮੜੀ ਸਿਹਤਮੰਦ ਤੇ ਚਮਕਦਾਰ ਬਣਦੀ ਹੈ, ਸਗੋਂ ਮੁਹਾਸਿਆਂ ਦੀ ਸਮੱਸਿਆ ਤੋਂ ਵੀ ਰਾਹਤ ਮਿਲ ਸਕਦੀ ਹੈ।
ਸਰਦੀਆਂ ਦਾ ਮੌਸਮ ਆਉਂਦੇ ਹੀ ਲੋਕਾਂ ਨੂੰ ਜ਼ੁਕਾਮ ਤੇ ਗਲ਼ੇ 'ਦੀ ਸਮੱਸਿਆ ਹੋਣ ਲੱਗਦੀ ਹੈ। ਗਰਮ ਪਾਣੀ ਪੀਣ ਨਾਲ ਨਾ ਸਿਰਫ਼ ਗਲ਼ੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ, ਇਸਦੀ ਭਾਫ ਲੈਣ ਨਾਲ ਜ਼ੁਕਾਮ ਤੇ ਖਾਂਸੀ ਵੀ ਠੀਕ ਹੁੰਦੀ ਹੈ।